ਪਾਕਿਸਤਾਨ ਸਰਕਾਰ ਸਰਧਾਲੂਆਂ ਤੋਂ ਲਈ ਜਾਣ ਵਾਲੀ ਫੀਸ ਪ੍ਰਤੀ ਫਿਰ ਤੋਂ ਵਿਚਾਰ ਕਰੇ: ਰੱਖੜਾ

10/22/2019 1:57:59 PM

ਨਾਭਾ (ਜਗਨਾਰ/ਭੂਪਾ)—ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਮਨਾਉਣ ਲਈ ਜੋ ਭਾਰਤ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘਾ ਖੁੱਲ੍ਹਣ ਜਾ ਰਿਹਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਦੇ ਬਾਵਜੂਦ ਜੋ ਪਾਕਿਸਤਾਨ ਨੇ ਯਾਤਰੀਆਂ ਤੋਂ 20 ਡਾਲਰ ਦੀ ਫੀਸ ਰੱਖੀ ਹੈ, ਉਸ ਪ੍ਰਤੀ ਪਾਕਿਸਤਾਨ ਨੂੰ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ। ਇਹ ਵਿਚਾਰ ਸ੍ਰੋ.ਅ.ਦ. (ਬ) ਦੇ ਜ਼ਿਲਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਸਾ. ਕੈਬਨਿਟ ਮੰਤਰੀ ਪੰਜਾਬ ਨੇ ਰਿਆਸਤੀ ਸਹਿਰ ਨਾਭਾ ਦੇ ਗੁ: ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਵਾਲਾ ਵਿਖੇ ਅੰਤਰ-ਰਾਸਟਰੀ ਨਗਰ ਕੀਰਤਨ 'ਚ ਸ਼ਮੂਲੀਅਤ ਕਰਨ ਉਪਰੰਤ ਕਹੇ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਘਾ ਖੋਲ੍ਹਣ ਤੇ ਪਾਕਿਸਤਾਨ ਵਲੋਂ ਜੋ ਪ੍ਰਤੀ ਵਿਅਕਤੀ 20 ਡਾਲਰ ਫੀਸ ਰੱਖੀ ਗਈ ਹੈ, ਉਸ ਫੈਸਲੇ ਨੂੰ ਜੇਕਰ ਪਾਕਿਸਤਾਨ ਮੁੜ ਵਿਚਾਰ ਕਰਕੇ ਰੱਦ ਨਹੀਂ ਕਰਦਾ ਤਾਂ ਇਹ ਫੀਸ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਨੂੰ ਭਰਨੀ ਚਾਹੀਦੀ ਹੈ, ਕਿਉਂਕਿ ਜੋ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੁੱਚੀ ਲੋਕਾਈ ਦੇ ਰਹਿਬਰ ਸਨ। ਰੱਖੜਾ ਨੇ ਕਿਹਾ ਕਿ ਜੇਕਰ ਇਹ ਫੀਸ ਸਰਕਾਰਾਂ ਨਹੀਂ ਦਿੰਦੀਆਂ ਤਾਂ ਕਈ ਲੋੜਵੰਦ ਵਿਅਕਤੀ ਗੁ: ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸਨਾਂ ਤੋਂ ਵਾਂਝੇ ਰਹਿ ਜਾਣਗੇ, ਜੋ ਉਨ੍ਹਾਂ ਵਿਅਕਤੀਆਂ ਕੋਲ ਫੀਸ ਭਰਨ ਲਈ ਪੈਸਾ ਨਹੀਂ। ਇਸ ਮੌਕੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਕਿਹਾ ਕਿ ਬਹੁਤ ਲੰਮੇ ਇੰਤਜਾਰ ਤੋਂ ਬਾਅਦ ਕਰਤਾਰਪੁਰ ਲਾਘਾ ਖੁੱਲ੍ਹਣ ਜਾ ਰਿਹਾ ਹੈ, ਇਸ ਕਰਕੇ ਪਾਕਿਸਤਾਨ ਨੂੰ ਇਹ 20 ਡਾਲਰ ਫੀਸ ਨਹੀਂ ਲੈਣੀ ਚਾਹੀਦੀ, ਜੋ ਹਰ ਵਿਅਕਤੀ ਨੂੰ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਨਤਮਸਤਕ ਹੋਣ ਲਈ ਚਾਅ ਹੈ। ਇਸ ਮੌਕੇ ਰਣਧੀਰ ਸਿੰਘ ਰੱਖੜਾ, ਦਿਹਾਤੀ ਪ੍ਰਧਾਨ ਗੁਰਮੀਤ ਸਿੰਘ ਕੋਟ, ਸਮਸ਼ੇਰ ਸਿੰਘ ਚੌਧਰੀ ਮਾਜਰਾ, ਜਥੇ: ਕਰਤਾਰ ਸਿੰਘ ਅਲੋਹਰਾਂ, ਬਿਕਰਮ ਚੌਹਾਨ, ਇੰਦਰਜੀਤ ਸਿੰਘ ਰੱਖੜਾ ਜ਼ਿਲਾ ਯੂਥ ਆਗੂ ਤੋਂ ਇਲਾਵਾ ਹੋਰ ਵੀ ਅਕਾਲੀ ਵਰਕਰ ਮੌਜੂਦ ਸਨ।

Shyna

This news is Content Editor Shyna