ਸਰਕਾਰ ਸਿਹਤ ਤੇ ਸਿੱਖਿਆ ਵਿਭਾਗ ’ਚ ਖਾਲੀ ਆਸਾਮੀਆਂ ਭਰੇ : ਢਿੱਲਵਾਂ

03/19/2022 10:50:02 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪਹਿਲੀ ਕੈਬਨਿਟ ਮੀਟਿੰਗ ’ਚ 25000 ਆਸਾਮੀਆਂ ਭਰਨ ਦਾ ਐਲਾਨ ਕਰਕੇ ਸ਼ੁੱਭ ਕਾਰਜ ਕੀਤਾ ਹੈ। 25 ਹਜ਼ਾਰ ਆਸਾਮੀਆਂ ਵੀ ਪੰਜਾਬ ਦੇ ਬੇਰੁਜ਼ਗਾਰਾਂ ਲਈ ਬਹੁਤ ਘੱਟ ਹਨ। ਪਿਛਲੇ ਸਮੇਂ ਤੋਂ ਭਰਤੀ ਅਧੀਨ ਲਟਕਦੀਆਂ ਆਸਾਮੀਆਂ ਦੀ ਪੂਰਤੀ ਵੀ ਕਰਨੀ ਬਣਦੀ ਹੈ। ਉਪਰੋਕਤ ਵਿਚਾਰ ਬੇਰੁਜ਼ਗਾਰ ਬੀ.ਐੱਡ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਪੰਜਾਬ ਸਰਕਾਰ ਵੱਲੋਂ 25000 ਆਸਾਮੀਆਂ ਉੱਤੇ ਭਰਤੀ ਬਾਬਤ ਪ੍ਰਤੀਕਰਮ ਜਾਰੀ ਕਰਦਿਆਂ ਪ੍ਰਗਟ ਕੀਤੇ । ਉਨ੍ਹਾਂ ਆਖਿਆ ਕਿ ਵੱਡੀ ਗਿਣਤੀ ’ਚ ਆਸਾਮੀਆਂ ਸਿਹਤ ਅਤੇ ਸਿੱਖਿਆ ਵਿਭਾਗ ’ਚ ਭਰਨੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਹੋਲੇ ਮਹੱਲੇ ਤੋਂ ਪਰਤ ਰਹੇ 2 ਵਿਅਕਤੀ ਸਤਲੁਜ ਦਰਿਆ ’ਚ ਡੁੱਬੇ, ਮੌਤ

ਉਨ੍ਹਾਂ ਪਿਛਲੀ ਸਰਕਾਰ ਮੌਕੇ ਸਿੱਖਿਆ ਵਿਭਾਗ ਵਿਚ ਸ਼ੁਰੂ ਕੀਤੀ ਭਰਤੀ ਨੂੰ ਮੁਕੰਮਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਪੁਲਸ ਮਹਿਕਮੇ ’ਚ ਭਰਤੀ ਦੀ ਬਜਾਏ ਸਿਹਤ ਅਤੇ ਸਿੱਖਿਆ ’ਚ ਵੱਡੀ ਗਿਣਤੀ ’ਚ ਭਰਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀਆਂ ਮੰਗਾਂ ਤੋਂ ਆਮ ਆਦਮੀ ਪਾਰਟੀ ਦਾ ਹਰੇਕ ਵਿਧਾਇਕ ਚੰਗੀ ਤਰ੍ਹਾਂ ਜਾਣੂ ਹੈ ਕਿਉਂਕਿ ਮੰਗਾਂ ਸਬੰਧੀ ਮੰਗ ਪੱਤਰ ਵਿਧਾਨ ਸਭਾ ਚੋਣਾਂ ਮੌਕੇ ਸਾਰੇ ਉਮੀਦਵਾਰਾਂ ਨੂੰ ਦਿੱਤੇ ਗਏ ਸਨ। ਉਨ੍ਹਾਂ  ਕਿਹਾ ਕਿ ਐਲਾਨਾਂ ਦੀ ਬਜਾਏ ਤੁਰੰਤ ਇਸ਼ਤਿਹਾਰ ਜਾਰੀ ਕਰਕੇ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਨੇ ਪੰਜਾਬ ਵਾਸੀਆਂ, ਖਾਸ ਕਰਕੇ ਬੇਰੁਜ਼ਗਾਰਾਂ ਲਈ ਸਿਰਫ ਐਲਾਨ ਕੀਤੇ ਸਨ।

ਇਹ ਵੀ ਪੜ੍ਹੋ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਢਿੱਲਵਾਂ ਨੇ ਫਾਲਤੂ ਥਾਵਾਂ ਉੱਤੇ ਤਾਇਨਾਤ ਕੀਤੀ ਪੁਲਸ ਫੋਰਸ ਨੂੰ ਹਟਾ ਕੇ ਲੋੜੀਂਦੀ ਜਗ੍ਹਾ ਉੱਤੇ ਤਾਇਨਾਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਮਾਸਟਰ ਕੇਡਰ ਲਈ ਜਾਰੀ 4161 ਆਸਾਮੀਆਂ ਦੇ ਇਸ਼ਤਿਹਾਰ ’ਚ ਵਾਧਾ ਕਰਕੇ ਖਾਸ ਕਰ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਆਸਾਮੀਆਂ ’ਚ ਵਾਧਾ ਕਰਕੇ ਭਰਤੀ ਨੂੰ ਤੁਰੰਤ ਮੁਕੰਮਲ ਕਰਨ ਦੀ ਮੰਗ ਕੀਤੀ। ਇਸ ਮੌਕੇ ਗਗਨਦੀਪ ਕੌਰ ਗਰੇਵਾਲ, ਮੀਤ ਪ੍ਰਧਾਨ ਅਮਨ ਸ਼ੇਖਾ, ਕੁਲਵੰਤ ਸਿੰਘ ਲੌਂਗੋਵਾਲ, ਬਲਰਾਜ ਸਿੰਘ ਆਦਿ ਹਾਜ਼ਰ ਸਨ।


Manoj

Content Editor

Related News