ਸਰਕਾਰ ਨੇ ਹੁਣ ਤਕ 43916.20 ਕਰੋੜ ਦੀ ਖਰੀਦੀ ਕਣਕ

04/29/2021 10:38:44 AM

ਜੈਤੋ (ਪਰਾਸ਼ਰ): ਕੇਂਦਰ ਸਰਕਾਰ ਨੇ ਹਾਲ ਹੀ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਉਤਰਾਖੰਡ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ, ਗੁਜਰਾਤ ਅਤੇ ਜੰਮੂ-ਕਸ਼ਮੀਰ ਵਿਚ ਹਾੜੀ ਦੇ ਮਾਰਕੀਟਿੰਗ ਸੀਜ਼ਨ ਲਈ ਕਣਕ ਦੀ ਖਰੀਦ ਸ਼ੁਰੂ ਕੀਤੀ ਹੈ। ਘੱਟੋ-ਘੱਟ ਸਮਰਥਨ ਮੁੱਲ ’ਤੇ ਇਹ ਖਰੀਦ ਕੀਤੀ ਜਾ ਰਹੀ ਹੈ। ਇਸ ਸੀਜ਼ਨ ਸਾਲ 2021-22 ਵਿਚ 26 ਅਪ੍ਰੈਲ ਤਕ 232.49 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। 22,06,665 ਕਿਸਾਨਾਂ ਨੂੰ ਐੱਮ. ਐੱਸ. ਪੀ. 43916.20 ਕਰੋੜ ਰੁਪਏ ਮੁੱਲ ਅਨੁਸਾਰ ਅਦਾ ਕੀਤੇ ਗਏ ਹਨ।

ਚਾਲੂ ਸੀਜ਼ਨ ਵਿਚ ਸਾਉਣੀ 2020-21 ਵਿਚ ਝੋਨੇ ਦੀ ਖਰੀਦ ਸੁਚੱਜੇ ਰੂਪ ਨਾਲ ਜਾਰੀ ਰਹੀ ਜਦੋਂ ਕਿ ਪਿਛਲੇ ਸਾਲ 702.24 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦੇ ਮੁਕਾਬਲੇ ਇਸ ਸਾਲ 710.53 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸ ਕਾਰਣ ਤਕਰੀਬਨ 106.35 ਲੱਖ ਕਿਸਾਨਾਂ ਨੂੰ 1,34,148.29 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ। ਇਸ ਦੇ ਨਾਲ ਹੀ, ਸਰਕਾਰ ਨੇ 26 ਅਪ੍ਰੈਲ ਤਕ ਆਪਣੀਆਂ ਨੋਡਲ ਏਜੰਸੀਆਂ ਦੇ ਜ਼ਰੀਏ ਐੱਮ. ਐੱਸ. ਪੀ. ਦੇ ਭਾਅ ’ਤੇ 5, 97, 914.15 ਮੀਟ੍ਰਿਕ ਟਨ ਮੂੰਗ, ਉੜਦ, ਚੂਰ, ਦਾਲ, ਮੂੰਗਫਲੀ ਦੀਆਂ ਫਲੀਆਂ, ਸਰ੍ਹੋਂ ਦੇ ਬੀਜ ਅਤੇ ਸੋਇਆਬੀਨ ਦੀ ਖਰੀਦ ਕੀਤੀ ਹੈ। ਇਸ ਤਰ੍ਹਾਂ ਤਾਮਿਲਨਾਡੂ, ਕਰਨਾਟਕ, ਆਂਧਰਾ ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਤੇਲੰਗਾਨਾ, ਹਰਿਆਣਾ ਅਤੇ ਰਾਜਸਥਾਨ ਸੂਬਿਆਂ ਦੇ ਕਿਸਾਨਾਂ ਨੂੰ 3,757,316 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।


Shyna

Content Editor

Related News