ਘਰ ’ਚੋਂ ਸੋਨਾ ਅਤੇ ਨਕਦੀ ਚੋਰੀ

11/11/2019 8:31:25 PM

ਅਬੋਹਰ, (ਸੁਨੀਲ)- ਨਹਿਰੀ ਕਾਲੋਨੀ ਨੇਡ਼ੇ ਵਾਸੀ ਇਕ ਵਿਅਕਤੀ ਦੇ ਘਰ ’ਤੇ ਚੋਰਾਂ ਨੇ ਧਾਵਾ ਬੋਲ ਕੇ ਉਥੋਂ ਹਜ਼ਾਰਾਂ ਦੀ ਨਕਦੀ ਅਤੇ ਸੋਨਾ ਚੋਰੀ ਕਰ ਲਿਆ, ਜਿਸ ਦੀ ਸ਼ਿਕਾਇਤ ’ਤੇ ਸਿਟੀ ਨੰ. 1 ਦੀ ਪੁਲਸ ਨੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਨਹਿਰੀ ਕਾਲੋਨੀ ਦੇ ਕੁਆਰਟਰ ਨੰ. 5 ਵਾਸੀ ਅਮਰਨਾਥ ਤਿਵਾਡ਼ੀ ਪੁੱਤਰ ਰਾਮਪਾਲ ਨੇ ਦੱਸਿਆ ਕਿ ਬੀਤੇ ਦਿਨ ਉਹ ਅਤੇ ਉਸ ਦਾ ਪਰਿਵਾਰ ਗੁਰਦੁਆਰਾ ਸਾਹਿਬ ਗਏ ਹੋਏ ਸੀ ਤਾਂ ਅਣਪਛਾਤੇ ਚੋਰ ਘਰ ’ਚ ਦਾਖਲ ਹੋ ਕੇ ਸੋਨਾ ਅਤੇ 80 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ। ਪੁਲਸ ਨੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

Bharat Thapa

This news is Content Editor Bharat Thapa