ਅਣ-ਅਧਿਕਾਰਤ ਕਾਲੋਨੀਆਂ ’ਤੇ ਗਲਾਡਾ ਨੇ ਕੱਸਿਆ ਸ਼ਿਕੰਜਾ

01/13/2019 5:03:28 AM

ਕੁਹਾਡ਼ਾ, (ਜ.ਬ.)- ਗਲਾਡਾ ਦੇ ਮੁੱਖ ਪ੍ਰਸ਼ਾਸਕ ਸ਼੍ਰੀ ਪਰਮਿੰਦਰ ਸਿੰਘ ਗਿੱਲ ਆਈ. ਏ. ਐੱਸ. ਵੱਲੋਂ ਨਵੀਆਂ ਬਣ ਰਹੀਆਂ ਅਣ-ਅਧਿਕਾਰਤ ਕਾਲੋਨੀਆਂ  ਖਿਲਾਫ ਵਿੱਢੀ ਮੁਹਿੰਮ ਤਹਿਤ ਮਿਲਖ ਅਫਸਰ ਗਲਾਡਾ  ਸੋਨਮ ਚੌਧਰੀ ਦੀ ਅਗਵਾਈ ਹੇਠ ਐੱਸ.ਡੀ.ਓ. ਅਦਿੱਤਿਆ ਰਤਨ ਤੇ ਅਮਨਦੀਪ ਸਿੰਘ ਜੇ.ਈ. ਦੀ ਟੀਮ ਵੱਲੋਂ ਪੁਲਸ ਪਾਰਟੀ ਨਾਲ ਮਿਲ ਕੇ ਕੁਹਾਡ਼ਾ ਲਾਗੇ ਕਾਲੋਨੀਜ਼ਰਾਂ ਵੱਲੋਂ ਕੱਟੀਆਂ ਜਾ ਰਹੀਆਂ ਅਣ-ਅਧਿਕਾਰਤ ਕਾਲੋਨੀਆਂ ’ਤੇ ਗਲਾਡਾ ਨੇ ਅਾਪਣਾ ਸ਼ਿਕੰਜਾ ਕੱਸਦਿਆਂ ਇਨ੍ਹਾਂ ਅਣ-ਅਧਿਕਾਰਤ ਕਾਲੋਨੀਆਂ ਦੇ ਕਾਲੋਨਾਈਜ਼ਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਧਿਕਾਰਤ ਕਰਵਾਉਣ ਦੇ ਨਿਰਦੇਸ਼ ਦਿੱਤੇ। 
ਇਸ ਮੌਕੇ ਅਦਿੱਤਿਆ ਰਤਨ ਨੇ ਦੱਸਿਆ ਕਿ ਗਲਾਡਾ ਵੱਲੋਂ ਚਲਾਈ ਇਸ ਮੁਹਿੰਮ ਦਾ ਮੁੱਖ ਟੀਚਾ ਪੰਜਾਬ ਸਰਕਾਰ ਦੀ ਰੈਗੂਲਰਾਈਜ਼ੇਸ਼ਨ ਪਾਲਿਸੀ ਤਹਿਤ ਜ਼ਿਆਦਾ ਤੋਂ ਜ਼ਿਆਦਾ ਕਾਲੋਨੀਆਂ ਅਪਲਾਈ ਕਰਨ ਲਈ ਕਾਲੋੋਨੀਕਾਰਾਂ ਨੂੰ ਉਤਸ਼ਾਹਿਤ ਕਰਨਾ ਹੈ।