ਤੇਜ਼ ਰਫਤਾਰ ਬੱਸ ਦੀ ਲਪੇਟ 'ਚ ਆਉਣ ਕਾਰਨ ਲੜਕੀ ਦੀ ਹੋਈ ਮੌਤ, ਚਾਲਕ ਫਰਾਰ

10/22/2020 5:40:50 PM

ਜ਼ੀਰਕਪੁਰ (ਮੇਸ਼ੀ): ਜ਼ੀਰਕਪੁਰ ਦੇ ਅੰਬਾਲਾ–ਚੰਡੀਗੜ੍ਹ ਓਵਰ ਬ੍ਰਿਜ ਉੱਪਰ ਹਰਿਆਣਾ ਰੋਡਵੇਜ਼ ਬੱਸ ਨੇ ਇਕ ਨੋਜਵਾਨ ਲੜਕੀ ਨੂੰ ਕੁਚਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਲੜਕੀ ਜੋ ਸਿੰਘਪੁਰਾ ਚੌਂਕ ਵੱਲ ਜਾ ਰਹੀ ਸੀ ਤਾਂ ਪਿਛੋਂ ਆ ਰਹੀ ਤੇਜ਼ ਰਫਤਾਰ ਹਰਿਆਣਾ ਰੋਡਵੇਜ਼ ਬੱਸ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਦੱਸਿਆ ਜਾਂਦਾ ਹੈ ਕਿ ਬੱਸ ਦੇ ਟਾਇਰਾਂ ਹੇਠ ਆਉਣ ਕਾਰਨ ਲੜਕੀ ਦੀ ਬੁਰੀ ਤਰ੍ਹਾਂ ਨਾਲ ਕੁਚਲਣ ਕਾਰਨ ਮੌਕੇ 'ਤੇ ਮੌਤ ਹੋ ਗਈ। ਇਹ ਹਾਦਸਾ ਹੋਣ ਬਾਅਦ ਬੱਸ ਦਾ ਚਾਲਕ ਅਤੇ ਕੰਡਕਟਰ ਬੱਸ ਛੱਡ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ।

PunjabKesari

ਜਿਸ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਮੌਕੇ ਤੇ ਪੁੱਜ ਕੇ ਲੜਕੀ ਦੀ ਲਾਸ਼ ਨੂੰ ਬੱਸ ਦੇ ਟਾਇਰਾਂ ਚੋਂ ਕੱਢ ਕੇ ਕਬਜ਼ੇ 'ਚ ਲੈ ਕੇ ਹਸਪਤਾਲ ਭੇਜਣ ਲਈ ਸਮਾਜ ਸੇਵੀ ਸੌ ਸੇਠੀ ਦੀ ਸਹਾਇਤਾਂ ਨਾਲ ਐਂਬੂਲੈਂਸ ਰਾਹੀਂ ਡੇਰਾ ਬਸੀ ਹਸਪਤਾਲ ਪਹੁੰਚਾਇਆ। ਜਿਥੇ ਪੋਸਟਮਾਟਰਮ ਮਗਰੋਂ ਪਰਿਵਾਰਕ ਮੈਂਬਰਾਂ ਦੀ ਪਛਾਣ ਦੌਰਾਨ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ। ਪੁਲਸ ਨੇ ਡਰਾਇਵਰ ਅਤੇ ਕੰਡਕਟਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Aarti dhillon

Content Editor

Related News