ਪਹਿਲਾਂ ਭੰਗ ਦੇ ਪਕੌੜੇ ਖੁਆਏ, ਫਿਰ ਬੇਸੁਧ ਲੜਕੀ ਨਾਲ ਕੀਤਾ ਜਬਰ-ਜ਼ਨਾਹ

02/24/2020 5:01:50 PM

ਲੁਧਿਆਣਾ (ਰਾਜ) : ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਕਿਸੇ ਦੇ ਘਰ ਵਿਚ ਸਫਾਈ ਦਾ ਕੰਮ ਕਰਨ ਜਾ ਰਹੀ ਲੜਕੀ ਨੂੰ ਇਕ ਜਾਣਕਾਰ ਨੌਜਵਾਨ ਆਪਣੇ ਨਾਲ ਲੈ ਗਿਆ। ਰਸਤੇ ਵਿਚ ਉਸ ਨੇ ਲੜਕੀ ਨੂੰ ਪਹਿਲਾਂ ਭੰਗ ਦੇ ਪਕੌੜੇ ਖੁਆਏ ਜਦ ਉਹ ਬੇਸੁਧ ਹੋ ਗਈ ਤਾਂ ਉਸ ਨੂੰ ਸੁੰਨਸਾਨ ਸਥਾਨ 'ਤੇ ਲਿਜਾ ਕੇ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ ਲੜਕੀ ਨੂੰ ਵਾਪਸ ਉਥੇ ਹੀ ਛੱਡ ਗਿਆ। ਹੋਸ਼ 'ਚ ਆਉਣ ਤੋਂ ਬਾਅਦ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਪੀ. ਏ. ਯੂ. ਦੀ ਪੁਲਸ ਨੇ ਲਹੌਰੀਆ ਨਾਮਕ ਨੌਜਵਾਨ 'ਤੇ ਜਬਰ-ਜ਼ਨਾਹ ਦਾ ਕੇਸ ਦਰਜ ਕੀਤਾ ਹੈ।

ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਘਰਾਂ ਵਿਚ ਕੰਮ ਕਰ ਕੇ ਆਪਣਾ ਗੁਜ਼ਾਰਾ ਚਲਾਉਂਦੀ ਹੈ। 21 ਫਰਵਰੀ ਨੂੰ ਉਹ ਪੀ. ਏ. ਯੂ. ਸਥਿਤ ਇਕ ਘਰ ਵਿਚ ਕੰਮ ਕਰਨ ਲਈ ਜਾ ਰਹੀ ਸੀ। ਇਸ ਦੌਰਾਨ ਮੁਲਜ਼ਮ ਨੌਜਵਾਨ ਨੇ ਰਸਤੇ ਵਿਚ ਹੀ ਲੜਕੀ ਨੂੰ ਆਪਣੇ ਨਾਲ ਬਿਠਾ ਲਿਆ ਅਤੇ ਝਾਂਸਾ ਦਿੱਤਾ ਕਿ ਉਹ ਉਸ ਨੂੰ ਕੁਝ ਸਮੇਂ ਬਾਅਦ ਛੱਡ ਜਾਵੇਗਾ। ਇਸ ਦੌਰਾਨ ਰਸਤੇ ਵਿਚ ਉਸ ਨੇ ਭੰਗ ਦੇ ਪਕੌੜੇ ਖੁਆਏ, ਜਿਸ ਤੋਂ ਬਾਅਦ ਬੇਸੁਧ ਲੜਕੀ ਨਾਲ ਸੁੰਨਸਾਨ ਜਗ੍ਹਾ 'ਤੇ ਜਬਰ-ਜ਼ਨਾਹ ਕੀਤਾ। ਪੀੜਤਾ ਅਨੁਸਾਰ ਉਸ ਨੂੰ ਦੇਰ ਸ਼ਾਮ ਛੱਡ ਕੇ ਫਰਾਰ ਹੋ ਗਿਆ।
ਉਥੇ ਤਫਤੀਸ਼ ਅਧਿਕਾਰੀ ਐੱਸ. ਆਈ. ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਪੁਲਸ ਗ੍ਰਿਫਤ 'ਚੋਂ ਬਾਹਰ ਹੈ। ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Anuradha

Content Editor

Related News