ਗਿੱਦੜਬਾਹਾ ਪੁਲਸ ਦੀ ਵੱਡੀ ਕਾਰਵਾਈ ਛਾਪੇਮਾਰੀ ਕਰਕੇ ਦਬੋਚੇ ਸੱਟੇਬਾਜ

10/19/2019 1:15:25 PM

ਗਿੱਦੜਬਾਹਾ (ਚਾਵਲਾ/ਬੇਦੀ)— ਜ਼ਿਲਾ ਪੁਲਸ ਮੁਖੀ ਵਲੋ ਸ਼ਰਾਰਤੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਥਾਣਾ ਗਿੱਦੜਬਾਹਾ ਪੁਲਸ ਦੇ ਮੁਖੀ ਕ੍ਰਿਸ਼ਨ ਕੁਮਾਰ ਨੇ ਕਾਰਵਾਈ ਕਰਦੇ ਹੋਏ ਪੁਲਸ ਟੀਮਾਂ ਨੂੰ ਨਾਲ ਲੈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਛਾਪੇਮਾਰੀ ਕਰਦੇ ਹੋਏ 5 ਸੱਟੇਬਾਜਾਂ ਨੂੰ ਸੱਟਾ ਲਗਵਾਉਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਫੜ੍ਹੇ ਗਏ ਦੋਸ਼ੀਆਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਹੈੱਡ ਕਾਸਟੇਬਲ ਬਲਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ਤੇ ਲੂਲਬਾਈ ਰੋਡ ਤੋਂ ਇੰਦਰਜੀਤ ਨਾਮਕ ਸੱਟੇਬਾਜ ਨੂੰ ਸੱਟਾ ਲਗਵਾਉਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਦੂਜੇ ਪਾਸੇ ਟਰੱਕ ਯੂਨੀਅਨ ਦੇ ਨਜ਼ਦੀਕ ਵੀ ਪੁਲਸ ਨੇ ਗਸ਼ਤ ਦੌਰਾਨ ਹੁਨਰਦੀਪ ਅਤੇ ਮਿਤ ਕੁਮਾਰ ਨੂੰ ਸੱਟਾ ਲਗਵਾਉਂਦੇ ਰੰਗੀ ਹੱਥੀ ਕਾਬੂ ਕੀਤਾ। ਸਹਾਇਕ ਥਾਣਦਾਰ ਵੇਦ ਪ੍ਰਕਾਸ਼ ਨੇ ਗਸ਼ਤ ਦੌਰਾਨ ਪਿੰਡ ਹੁਸਨਰ ਵਿਖੇ ਪਿਆਰੇ ਲਾਲ ਅਤੇ ਗੁਰਮੀਤ ਸਿੰਘ ਨੂੰ ਸੱਟਾ ਲਗਵਾਉਂਦੇ ਰੰਗੇ ਹੱਥੀ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ।


Shyna

Content Editor

Related News