ਘੱਲੂਘਾਰਾ ਦਿਵਸ ਮੌਕੇ ਭਾਦਸੋਂ ਪੁਲਸ ਨੇ ਕੀਤੀ ਚੈਕਿੰਗ

06/06/2020 3:47:23 PM

ਭਾਦਸੋਂ (ਅਵਤਾਰ/ਹਰਦੀਪ): ਘੱਲੂਘਾਰਾ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣਾ ਮੁਖੀ ਅ੍ਰਮਿਤਵੀਰ ਸਿੰਘ ਚਾਹਲ ਦੀ ਅਗਵਾਈ 'ਚ ਭਾਦਸੋਂ ਪੁਲਸ ਨੇ ਚੈਕਿੰਗ ਕੀਤੀ। ਬੱਸ ਸਟਾਪ ਨੇੜੇ ਨਾਕਾ ਲਗਾ ਕੇ ਪੁਲਸ ਫੋਰਸ ਨੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਦੇ ਮੌਕੇ 'ਤੇ ਚਾਲਾਨ ਕੀਤੇ। ਇਸ ਦੌਰਾਨ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਅਮ੍ਰਿੰਤਵੀਰ ਸਿੰਘ ਚਾਹਲ ਨੇ ਦੱਸਿਆ ਕਿ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਦੀਆਂ ਹਦਾਇਤਾਂ ਮੁਤਾਬਕ ਪੁਲਸ ਵਲੋਂ ਚੈਕਿੰਗ ਕੀਤੀ ਗਈ ਤਾਂ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਬਿਨਾਂ ਮਾਸਕ ਵਾਲੇ ਵਾਹਨ ਚਾਲਕਾਂ ਦੇ ਵੀ ਚਾਲਾਨ ਕੀਤੇ ਗਏ ਹਨ। ਉਨ੍ਹਾਂ ਇਲਾਕਾ ਵਾਸੀਆਂ ਨੂੰ ਕੋਰੋਨਾ ਖਿਲਾਫ ਪ੍ਰਸ਼ਾਸਨ ਵਲੋਂ ਦਿੱਤੀਆ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਅਪੀਲ ਵੀ ਕੀਤੀ। ਇਸ ਮੌਕੇ ਏ.ਐੱਸ.ਆਈ. ਹਰਜਿੰਦਰ ਸਿੰਘ, ਏ.ਐੱਸ.ਆਈ. ਜਸਪਾਲ ਸਿੰਘ, ਏ.ਐੱਸ.ਆਈ. ਹਰਫੂਲ ਸਿੰਘ, ਏ.ਐਸ.ਆਈ ਗੁਰਮੀਤ ਸਿੰਘ , ਗੁਰਦੀਪ ਸਿੰਘ ਘਰਾਚੋਂ ਸਮੇਤ ਪੁਲਸ ਮੁਲਾਜਮ ਹਾਜ਼ਰ ਸਨ।


Shyna

Content Editor

Related News