ਖੇਤ ’ਚ ਜਨਰੇਟਰ ਚਲਾਉਂਦੇ ਸਮੇਂ ਨੌਜਵਾਨ ਦੀ ਮੌਤ

02/20/2021 4:22:48 PM

ਫਾਜ਼ਿਲਕਾ (ਨਾਗਪਾਲ): ਫਾਜ਼ਿਲਕਾ ਉਪਮੰਡਲ ਦੇ ਪਿੰਡ ਆਜ਼ਮ ਵਾਲਾ ਦੇ ਇਕ ਖੇਤ ’ਚ ਜਨਰੇਟਰ ਚਲਾਉਂਦੇ ਸਮੇਂ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।ਸਥਾਨਕ ਸਿਵਲ ਹਸਪਤਾਲ ’ਚ ਮ੍ਰਿਤਕ ਪਰਮਜੀਤ ਸਿੰਘ (25) ਵਾਸੀ ਪਿੰਡ ਆਜ਼ਮ ਵਾਲਾ ਦੇ ਪਿਤਾ ਸੁਖਮੰਦਰ ਸਿੰਘ ਨੇ ਥਾਣਾ ਖੂਈਖੇਡ਼ਾ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸ ਦਾ ਪੁੱਤਰ ਜੋ ਟਰੈਕਟਰਾਂ ਦਾ ਮਿਸਤਰੀ ਸੀ ਅਤੇ ਬੀਤੀ ਸ਼ਾਮ ਲਗਭਗ 6.30 ਵਜੇ ਆਪਣੇ ਖੇਤ ’ਚ ਪਾਣੀ ਲਾਉਣ ਲਈ ਗਿਆ ਸੀ।

ਉਸ ਨੇ ਦੱਸਿਆ ਕਿ ਜਦੋਂ ਉਹ ਖੇਤ ’ਚ ਜਨਰੇਟਰ ਚਲਾਉਣ ਲੱਗਿਆ ਤਾਂ ਅਚਾਨਕ ਜਨਰੇਟਰ ਦੀ ਕਾਟਰ ਨਿਕਲ ਗਈ, ਜਿਸ ਕਾਰਣ ਉਸ ਦਾ ਬੇਟਾ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਦਰਜ਼ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦਾ ਅੱਜ ਸਥਾਨਕ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਇਆ ਗਿਆ।


Shyna

Content Editor

Related News