ਚੌਕੀਦਾਰ ਨੂੰ ਬੰਧਕ ਬਣਾ ਲੁਟੇਰੇ ਲੈ ਗਏ 483 ਕਣਕ ਦੀਆਂ ਬੋਰੀਆਂ

08/11/2019 4:53:00 PM

ਮੋਗਾ (ਵਿਪਨ) - ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਲੋਹਗੜ੍ਹ ਨੇੜੇ ਗਣਪਤੀ ਰਾਈਸ ਮਿੱਲ ਤੋਂ ਕੁਝ ਦੂਰ ਲੁਟੇਰਿਆਂ ਵਲੋਂ ਚੌਕੀਦਾਰ ਨੂੰ ਬੰਧਕ ਬਣਾ ਕੇ 483 ਬੋਰੀਆਂ ਕਣਕ ਦੀਆਂ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਡੀ.ਐੱਸ.ਪੀ. ਧਰਮਕੋਟ ਯਾਦਵਿੰਦਰ ਸਿੰਘ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਕਰਨ 'ਤੇ ਪਤਾ ਲੱਗਾ ਕਿ ਇਸ ਸ਼ੈਲਰ 'ਚ ਸਰਕਾਰੀ ਖਰੀਦ ਏਜੰਸੀ ਪਨਸਪ ਦੀਆਂ ਕਰੀਬ ਡੇਢ ਲੱਖ ਬੋਰੀਆਂ ਪਈਆਂ ਹੋਈਆਂ ਹਨ।  

ਜਾਣਕਾਰੀ ਅਨੁਸਾਰ ਪਿੰਡ ਲੋਹਗੜ੍ਹ ਸਥਿਤ ਗਣਪਤੀ ਰਾਇਸ ਮਿੱਲ 'ਚ ਰਾਤ ਦੇ ਸਮੇਂ ਕੁਝ ਲੁਟੇਰੇ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ, ਜਿਨ੍ਹਾਂ ਨੇ ਸ਼ੈਲਰ ਦੇ ਚੌਕੀਦਾਰ ਅਤੇ ਮੁਲਾਜ਼ਮ ਨੂੰ ਬੰਧਕ ਬਣਾ ਕੇ ਸ਼ੈਲਰ 'ਚ ਪਈਆਂ 483 ਕਣਕ ਦੀਆਂ ਬੋਰੀਆਂ ਚੋਰੀ ਕਰ ਲਈਆਂ। ਟਰੱਕ 'ਚ ਬੋਰੀਆਂ ਲੈ ਕੇ ਜਾਂਦੇ-ਜਾਂਦੇ ਉਕਤ ਲੁਟੇਰੇ ਦਫਤਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ ਅਤੇ ਇਨਵਾਇਟ ਵੀ ਚੋਰੀ ਕਰਕੇ ਲੈ ਗਏ।  


rajwinder kaur

Content Editor

Related News