ਗੈਂਗਵਾਰ ’ਚ ਜ਼ਖ਼ਮੀ ਬੂਟਾ ਸਿੰਘ ਦੀ ਹੋਈ ਮੌਤ

10/27/2021 11:20:11 AM

ਬਠਿੰਡਾ (ਵਰਮਾ): ਭੀੜ-ਭਾੜ ਵਾਲੇ ਇਲਾਕੇ ਅਜੀਤ ਰੋਡ ਗਲੀ ਨੰ. 6 ਵਿਚ ਬੀਤੇ ਵੀਰਵਾਰ ਨੂੰ ਹੋਈ ਗੈਂਗਵਾਰ ਦੌਰਾਨ ਹਸਨਦੀਪ ਵਾਸੀ ਮਹਿਮਾ ਭਗਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਦਕਿ ਉਸ ਦੇ ਦੂਜੇ ਸਾਥੀ ਬੂਟਾ ਸਿੰਘ ਵਾਸੀ ਜੰਡਵਾਲਾ ਦੀ ਲੱਤ ’ਚ ਗੋਲੀ ਮਾਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਜ਼ਖਮੀ ਕਰ ਦਿੱਤਾ, ਜਿਸ ਦੀ ਮੰਗਲਵਾਰ ਨੂੰ ਮੌਤ ਹੋ ਗਈ।

ਮ੍ਰਿਤਕ ਬੂਟਾ ਸਿੰਘ ਦਾ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਬੂਟਾ ਸਿੰਘ ਦੀ ਮੌਤ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।ਦੂਜੇ ਪਾਸੇ ਬਠਿੰਡਾ ਪੁਲਸ ਘਟਨਾ ਦੇ ਪੰਜ ਦਿਨ ਬਾਅਦ ਵੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਫ਼ਿਲਹਾਲ ਮਾਮਲੇ ’ਚ ਨਾਮਜ਼ਦ 5 ਦੋਸ਼ੀ ਫ਼ਰਾਰ ਹਨ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

Shyna

This news is Content Editor Shyna