ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲੇ ਚੜ੍ਹੇ ਪੁਲਸ ਹੱਥੇ, ਪਹਿਲਾਂ ਵੀ ਕੀਤਾ ਗਿਆ ਇਹ ਗਿਰੋਹ ਕਾਬੂ

11/06/2020 5:29:44 PM

ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ਪੁਲਸ ਨੇ ਗੈਂਗਸਟਰ ਨੂੰ ਹਥਿਆਰ ਸਪਲਾਈ ਕਰਨ ਵਾਲੇ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਸ ਨੇ 7.32 ਬੋਰ ਰਿਵਾਲਵਰ 2 ਮੈਗਜ਼ੀਨ 35 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਦੋਸ਼ੀ ਰਾਜਸਥਾਨ ਦੇ ਰਹਿਣ ਵਾਲੇ ਹਨ ਜੋ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੇ ਸਨ। ਇਸ ਤੋਂ ਪਹਿਲਾਂ ਵੀ ਕਰੀਬ 16 ਰਿਵਾਲਵਰ ਗੈਂਗਸਟਰਾਂ ਨੂੰ ਸਪਲਾਈ ਕਰ ਚੁੱਕੇ ਹਨ। 
ਦੱਸ ਦੇਈਏ ਕਿ ਰਾਕੇਸ਼ ਕੁਮਾਰ ਅਤੇ ਕਾਰਤਿਕ, ਜਿਨ੍ਹਾਂ ਵਲੋਂ ਜੀ.ਬੀ. ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕੀਤੇ ਜਾਂਦੇ ਸਨ, ਫ਼ਰੀਦਕੋਟ ਜੇਲ੍ਹ 'ਚ ਬੰਦ ਦੋਸ਼ੀ ਦੀ ਮਦਦ ਨਾਲ ਹਥਿਆਰਾਂ ਨੂੰ ਅੱਗੇ ਜੇਲ੍ਹਾਂ 'ਚ ਵੀ ਭੇਜਿਆ ਜਾਂਦਾ ਸੀ। ਪਿਛਲੇ ਦਿਨਾਂ ਦੌਰਾਨ ਪੁਲਸ ਵਲੋਂ ਰਾਜਸਥਾਨ ਦੇ ਇਕ ਗੈਂਗਸਟਰ ਗਰੁੱਪ ਦੇ ਕੁੱਝ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਨੂੰ ਹਥਿਆਰ ਵੀ ਇਨ੍ਹਾਂ ਤਸਕਰਾਂ ਵਲੋਂ ਸਪਲਾਈ ਕੀਤੇ ਗਏ ਸਨ। ਫ਼ਿਲਹਾਲ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna