ਗੈਂਗਸਟਰਾਂ ਨਾਲ ਤਾਰਾਂ ਜੁੜਨ ਕਾਰਨ ''ਮਲੋਟ'' ਮੁੜ ਸੁਰਖ਼ੀਆਂ ''ਚ, ਇਹ ਘਟਨਾਵਾਂ ਬਣੀਆਂ ਚਰਚਾ ਦਾ ਵਿਸ਼ਾ

10/27/2020 5:31:40 PM

ਮਲੋਟ (ਜੁਨੇਜਾ): ਦੋ ਦਸੰਬਰ 2019 ਨੂੰ ਮਲੋਟ ਵਿਖੇ ਮੰਨੇ ਦੇ ਕਤਲ ਦੀ ਗੈਂਗਸਟਰ ਲਾਰੇਂਸ ਬਿਸ਼ਨੋਈ ਵਲੋਂ ਜ਼ਿੰਮੇਵਾਰੀ ਲੈਣ ਤੇ 22 ਅਕਤੂਬਰ ਨੂੰ ਔਲਖ ਵਿਖੇਦਵਿੰਦਰ ਬੰਬੀਹਾ ਸਮਰਥਕ ਰਾਣਾ ਸਿੱਧੂ ਦਾ ਬੇਰਹਿਮੀ ਨਾਲ ਕਤਲ ਹੋਣ ਤੱਕ 10 ਮਹੀਨਿਆਂ ਦਰਮਿਆਨ ਮਲੋਟ ਖੇਤਰ ਦੀਆਂ ਕਈ ਗੈਂਗਸਟਰ ਵਾਰਦਾਤਾਂ ਨਾਲ ਤਾਰਾਂ ਜੁੜਨ ਕਰਕੇ ਮਲੋਟ ਚਰਚਾਵਾਂ ਦਾ ਕੇਂਦਰ ਬਣਿਆ ਰਿਹਾ ਹੈ। ਸ਼ੇਰਾ ਖੁੱਬਣ ਅਤੇ ਵਿੱਕੀ ਗਾਊਡਰ ਵੀ ਸਨ ਮਲੋਟ ਇਲਾਕੇ ਦੇ-2018 ਤੋਂ ਪਹਿਲਾਂ ਇਕ ਦਹਾਕਾ  ਗੈਂਗਸਟਰਾਂ ਦੀ ਦੁਨੀਆ ਦੇ ਵੱਡੇ ਨਾਂ ਸ਼ੇਰਾ ਖੁੱਬਣ ਅਤੇ ਵਿੱਕੀ ਗਾਊਂਡਰ ਵੀ ਮਲੋਟ ਇਲਾਕੇ ਨਾਲ ਸਬੰਧਤ ਹਨ। 2012 ਵਿਚ ਬਠਿੰਡਾ ਵਿਖੇ ਪੁਲਸ ਮੁਕਾਬਲੇ ਵਿਚ ਮਾਰੇ ਸ਼ੇਰੇ ਖੁੱਬਣ ਦੇ ਦਾਦਕੇ ਨਾਨਕੇ ਪਿੰਡ ਖੁੱਬਣ ਅਤੇ ਫਤਿਹਪੁਰ ਮੰਨੀਆਂ ਸਨ। 2018 'ਚ ਗੰਗਾਨਗਰ ਨੇੜੇ ਆਪਣੇ ਸਾਥੀ ਪ੍ਰੇਮਾਂ ਲਹੌਰੀਆਂ ਨਾਲ ਮੁਕਾਬਲੇ 'ਚ ਮਾਰੇ ਗਏ ਵਿੱਕੀ ਦਾ ਪਿੰਡ ਵੀ ਮਲੋਟ ਨਾਲ ਲੱਗਦਾ ਸਰਾਵਾਂ ਬੋਦਲਾਂ ਸੀ। ਸ਼ੇਰਾ ਖੁੱਬਣ ਦੀ ਮੌਤ ਦਾ ਜਿੰਮੇਵਾਰ ਜਸਵਿੰਦਰ ਰੌਕੀ ਫਾਜਿਲਕਾ ਨੂੰ ਮੰਨ ਕਿ ਬਾਅਦ ਵਿਚ ਜੈਪਾਲ ਭੁੱਲਰ ਨੇ ਰੌਕੀ ਦਾ ਪਰਵਾਣੂ ਕੋਲ ਕਤਲ ਕਰ ਦਿੱਤਾ ਕੀਤਾ ਸੀ। 

ਇਹ ਵੀ ਪੜ੍ਹੋ: ਅਫ਼ੀਮ ਅਤੇ ਅਸਲੇ ਸਮੇਤ ਕਾਬੂ ਕਾਂਗਰਸੀ ਦੀਆਂ ਕੈਪਟਨ ਅਤੇ ਜਾਖੜ ਨਾਲ ਵਾਇਰਲ ਤਸਵੀਰਾਂ ਨੇ ਛੇੜੀ ਨਵੀਂ ਚਰਚਾ

ਦੋ ਸਾਲ ਦੀ ਸ਼ਾਤੀ ਤੋਂ ਬਾਅਦ 2 ਦਸੰਬਰ 2019 ਨੂੰ ਮਲੋਟ ਵਿਖੇ ਮੰਨਾ ਦਾ ਕਤਲ ਕਰਨਾ ਲਾਰੇਂਸ ਬਿਸ਼ਨੋਈ ਨੇ ਉਸ ਨੂੰ ਅੰਕਿਤ ਭਾਦੂ ਦਾ ਬਦਲਾ ਦੱਸਿਆ ਸੀ। ਜਿਸ ਤਹਿਤ ਪੁਲਸ ਲਾਰੇਂਸ ਸਮੇਤ 6 ਗੈਂਗਸਟਰਾਂ ਨੂੰ ਮਲੋਟ ਲਿਆਕੇ ਪੁੱਛਗਿੱਛ ਕਰਦੀ ਰਹੀ। ਪਿਛਲੇ ਦਿਨੀਂ ਪਟਿਆਲਾ ਪੁਲਸ ਨੇ ਅਕਤੂਬਰ ਦੇ ਦੂਜੇ ਹਫ਼ਤੇ ਮਲੋਟ ਵਿਖੇ ਵੱਡੇ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀਆਂ ਬਿੱਕਰ ਬਾਬਾ ਵਾਸੀ ਕੱਟਿਆਵਾਲੀ ਅਤੇ ਜਸਵਿੰਦ ਸਿੰਘ ਕਾਲੂ ਬਾਬਾ ਵਾਸੀ ਮਲੋਟ ਨੂੰ ਪੰਜ ਪਿਸਤੋਲਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਵੱਖ-ਵੱਖ ਅਪਰਾਧਿਕ ਮਾਮਲਿਆਂ ਨਾਮਜ਼ਦ ਅਕਾਲੀ ਦਲ ਬਾਦਲ ਦੀ ਜਥੇਬੰਦੀ ਸੋਈ ਦਾ ਪ੍ਰਧਾਨ ਵਿੱਕੀ ਕੁਲਾਰ ਦਾ ਪਿੰਡ ਮਲੋਟ ਉਪ ਮੰਡਲ ਦਾ ਮਿੱਡੂਖੇੜਾ ਹੈ। 

ਇਹ ਵੀ ਪੜ੍ਹੋ:ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਗਰਗ ਦਾ ਸੁਸਾਇਡ ਨੋਟ ਹੋਇਆ ਵਾਇਰਲ,ਸਾਹਮਣੇ ਆਏ ਹੈਰਾਨੀਜਨਕ ਤੱਥ

ਹੁਣ 22 ਅਕਤੂਬਰ ਨੂੰ ਦਵਿੰਦਰ ਬੰਬੀਹਾ ਸਮਰਥਕ ਰਾਣਾ ਸਿੱਧੂ ਦਾ ਮਲੋਟ ਨੇੜੇ ਔਲਖ ਪਿੰਡ 'ਚ ਕਤਲ ਕਰਨ ਦੀ ਗੁਰਲਾਲ ਬਰਾੜ ਦੇ ਪੇਜ਼ ਤੇ ਜਿੰਮੇਵਾਰੀ ਲੈ ਕੇ ਇਸ ਪੋਸਟ ਨੂੰ ਲਾਰੇਂਸ ਬਿਸ਼ਨੋਈ ਦੇ ਪੇਜ਼ ਨਾਲ ਟੈਗ ਕਰਕੇ ਇਸ ਕਤਲ ਨੂੰ ਗੁਰਲਾਲ ਬਰਾੜ ਨੂੰ ਪਹਿਲੀ ਸ਼ਰਧਾਂਜ਼ਲੀ ਦੱਸਿਆ ਸੀ। ਇਹ ਕਤਲ ਵੀ ਨਿਰੋਲ ਪ੍ਰੋਫੈਸਨਲ ਰੰਗ ਵਿਚ ਹੋਇਆ ਸੀ। ਜਿਸ ਦੀ ਮਲੋਟ ਪੁਲਸ ਡੁੰਘਾਈ ਨਾਲ ਜਾਂਚ ਕਰ ਰਹੀ ਹੈ। ਇਸ ਤਰ੍ਹਾਂ ਵਾਪਰੀਆਂ ਘਟਨਾਵਾਂ ਅਤੇ ਵੱਡੀਆਂ ਵਾਰਦਾਤਾਂ ਵਿਚ ਖੇਤਰ ਦੇ ਨੌਜਵਾਨਾਂ ਦੀ ਸ਼ਮੂਲੀਅਤ ਕਰਕੇ ਜਾਪਦਾ ਹੈ ਕਿ ਮਾਲਵੇ ਦੇ ਇਸ ਖੇਤਰ ਅਤੇ ਵਿਸੇਸ਼ ਕਰਕੇ ਮਲੋਟ ਵਿਚ ਗੈਂਗਸਟਰਾਂ ਦੀ ਦਹਿਸ਼ਤ ਦੇ ਪ੍ਰਛਾਵੇ ਗੂੜੇ ਹੋ ਰਹੇ ਹਨ।

ਇਹ ਵੀ ਪੜ੍ਹੋ:ਭਿਆਨਕ ਸੜਕ ਹਾਦਸੇ 'ਚ ਟਰੱਕ ਮਾਲਕ ਦੀ ਮੌਤ, 14 ਦਿਨ ਪਹਿਲਾਂ ਹੋਇਆ ਸੀ ਵਿਆਹ

Shyna

This news is Content Editor Shyna