ਗੈਂਗਸਟਰ ਦੀ ਮਾਂ ਤੋਂ ਲਈ ਰਿਸ਼ਵਤ ਦੇ ਪੈਸੇ ਕਾਂਗਰਸੀ ਆਗੂ ਨੇ ਕਰਵਾਏ ਕੈਸ਼

03/30/2018 5:36:09 PM

ਫਰੀਦਕੋਟ - ਨੌਜਵਾਨ ਕਾਂਗਰਸੀ ਆਗੂ ਅਤੇ ਆਲ ਇੰਡੀਆ ਜਾਟ ਮਹਾਸਭਾ ਪੰਜਾਬ ਦੇ ਜਨਰਲ ਸਕੱਤਰ ਅਵਤਾਰ ਸਿੰਘ ਜਗਸੀਰ 'ਤੇ ਗੈਂਗਸਟਰ ਹਰਸਿਮਰਨਦੀਪ ਸਿੰਘ ਦੇ ਸਕੇ ਭਰਾ ਨੂੰ ਕਲੀਨਚਿਟ ਦੇਣ ਦੇ ਨਾਮ 'ਤੇ ਅਤੇ 23 ਲੱਖ ਰੁਪਏ ਦੀ ਵਸੂਲੀ ਕਰਨ ਦੇ ਦੋਸ਼ ਲਗਾਏ ਹਨ। ਇਸ ਮੌਕੇ ਕਾਂਗਰਸੀ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਕੈਸ਼ ਨਹੀਂ ਕਰਵਾਇਆ। ਉਹ ਨਿਰਦੋਸ਼ ਹਨ। ਉਨ੍ਹਾਂ ਨੇ ਗੁਆਂਢੀ ਨੇ ਉਨ੍ਹਾਂ ਦੀ ਵਰਤੋਂ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਪੰਜਾਬ ਨੂੰ ਦਿੱਤੀ ਸ਼ਿਕਾਇਤ 'ਚ ਮਨਪ੍ਰੀਤ ਕੌਰ ਨੇ ਦੱਸਿਆ ਕਿ ਜਨਵਰੀ 2017 'ਚ ਉਨ੍ਹਾਂ ਦੇ ਲੜਕੇ ਸਿਮਾ ਬਹਿਬਲ ਅਤੇ ਫੁਲਵਿੰਦਰ ਸਿੰਘ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਰੀਦਕੋਟ ਲਿਆਂਦਾ ਗਿਆ। ਇੱਥੇ ਪੁਲਸ ਨੇ ਫੁਲਵਿੰਦਰ ਸਿੰਘ ਦੀ 7 ਫਰਵਰੀ 2017 ਨੂੰ ਜੈਤੋਂ ਤੋਂ ਕਾਰ ਖੋਹਣ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਸੀ। ਉਸ ਨੇ ਕਿਹਾ ਕਿ ਉਸ ਦਾ ਪੁੱਤਰ 7 ਦਿਸੰਬਰ 2016 ਤੋਂ 27 ਦਿਸੰਬਰ 2017 ਤੱਕ ਕੁਵੈਤ 'ਚ ਹੀ ਸੀ। ਇਸ ਮੌਕੇ ਇਕ ਪ੍ਰਾਪਰਟੀ ਡੀਲਰ ਨੇ ਉਨ੍ਹਾਂ ਨੂੰ ਫਰੀਦਕੋਟ ਪੁਲਸ ਦੇ ਇਕ ਇੰਸਪੈਕਟਰ ਦਾ ਸੰਦੇਸ਼ ਦਿੱਤਾ ਕਿ ਜੇਕਰ ਉਨ੍ਹਾਂ ਦਾ ਪਰਿਵਾਰ ਪੁਲਸ ਨੂੰ ਪੈਸੇ ਦਿੰਦਾ ਹੈ ਤਾਂ ਉਹ ਫੁਲਵਿੰਦਰ ਸਿੰਘ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ। ਇਸਦੇ ਨਾਲ ਹੀ ਮਨਪ੍ਰੀਤ ਕੌਰ ਨੇ ਫੁਲਵਿੰਦਰ ਨੂੰ ਬਚਾਉਣ ਲਈ ਜ਼ਮੀਨ ਦੇ ਠੇਕੇ ਤੋਂ ਮਿਲੇ 14 ਲੱਖ ਦੇ 2 ਚੈੱਕ ਅਤੇ 9 ਲੱਖ ਦੀ ਨਕਦੀ ਆਪਣੇ ਦਿਓਰ ਜਸਵਿੰਦਰ ਸਿੰਘ ਨਾ ਜਾ ਕੇ ਸਾਰੀ ਜ਼ਾਇਦਾਦ ਉਨ੍ਹਾਂ ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਦੋਵਾਂ ਚੈੱਕ 'ਚੋਂ 6 ਲੱਖ ਰੁਪਏ ਦਾ ਚੈੱਕ ਕੈਸ਼ ਕਰਵਾ ਲਿਆ, ਜਦਕਿ 8 ਲੱਖ ਰੁਪਏ ਵਾਲਾ ਚੈੱਕ ਵਾਪਸ ਕਰਕੇ ਉਸ ਨੂੰ ਵੀ ਕੈਸ਼ ਕਰਵਾ ਲਿਆ। ਇਸ ਦੇ ਨਾਲ ਹੀ ਪੈਸੇ ਲੈਣ ਤੋਂ ਬਾਅਦ ਪੁਲਸ ਨੇ ਪ੍ਰਾਪਰਟੀ ਡੀਲਰ ਦੀ ਮਦਦ ਨਾਲ ਫੁਲਵਿੰਦਰ ਦਾ ਪਾਸਪੋਰਟ ਮੰਗਵਾ ਲਿਆ, ਜਿਸ ਨੂੰ ਵਾਪਸ ਕਰਨ ਦੇ ਨਾਮ 'ਤੇ 10 ਲੱਖ ਰੁਪਏ ਦੀ ਮੰਗ ਕੀਤੀ। ਸ਼ਿਕਾਇਤ ਦੇ ਆਧਾਰ 'ਤੇ ਚੱਲ ਰਹੀ ਵਿਜੀਲੈਂਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਮਨਪ੍ਰੀਤ ਕੌਰ ਵੱਲੋਂ ਦਿੱਤੇ ਗਏ ਗੁਰਭੇਜ ਸਿੰਘ ਨਾਮ ਦੇ ਵਿਅਕਤੀ ਦੇ 6 ਲੱਖ ਰੁਪਏ ਦੇ ਚੈੱਕ ਨੂੰ ਕੇਨਰਾ ਬੈਂਕ ਫਰੀਦਕੋਟ 'ਚ ਅਵਤਾਰ ਸਿੰਘ ਨੇ 21 ਜਨਵਰੀ 2018 ਨੂੰ ਆਪਣੇ ਖਾਤੇ 'ਚ ਜਮ੍ਹਾਂ ਦਿੱਤੇ, ਜਿਸ ਦੇ ਬਾਰੇ ਅਗਲੇ ਦਿਨ ਪਤਾ ਲਗ ਗਿਆ ਸੀ।
ਪਤਾ ਲਗਾ ਹੈ ਕਿ ਗੁਰਭੇਜ ਸਿੰਘ ਨੇ ਸਿਮਾ ਬਹਿਬਲ ਦੇ ਪਰਿਵਾਰ ਦੀ ਜ਼ਮੀਨ ਠੇਕੇ 'ਤੇ ਲਈ ਹੋਈ ਸੀ ਅਤੇ ਇਹ ਪੈਸਾ ਠੇਕੇ ਦੇ ਭੁਗਤਾਨ ਦੇ ਰੂਪ 'ਚ ਦਿੱਤਾ ਗਿਆ ਸੀ। ਇਸ ਚੈੱਕ ਨੂੰ ਕੈਸ਼ ਕਰਵਾਉਣ ਵਾਲੇ ਖਾਤਾਧਾਰਕ ਅਵਤਾਰ ਸਿੰਘ ਸ਼ਹਿਰ ਦੇ ਨੌਜਵਾਨ ਕਾਂਗਰਸੀ ਆਗੂ ਹਨ। ਇਸਦੇ ਨਾਲ ਹੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਾਲੀ ਆਲ ਇੰਡੀਆ ਜਾਟ ਮਹਾਸਭਾ ਦੇ ਜਨਰਲ ਸਕੱਤਰ ਹਨ। ਦੱਸਿਆ ਗਿਆ ਹੈ ਕਿ ਜੇਲ ਵਿਭਾਗ ਨੇ ਵੀਰਵਾਰ ਨੂੰ ਗੈਂਗਸਟਰ ਬਹਿਬਲ ਨੂੰ ਫਰੀਦਕੋਟ ਜੇਲ ਤੋਂ ਬੰਠਿਡਾ ਜੇਲ 'ਚ ਸ਼ਿਫਟ ਕਰ ਦਿੱਤਾ ਗਿਆ ਹੈ।

ਗੁਆਂਢੀਆਂ ਨੇ ਹੀ ਚੈੱਕ ਲਗਾ ਕੇ ਕਰਵਾਇਆ ਸੀ ਕੈਸ਼ : ਅਵਤਾਰ ਸਿੰਘ
ਇਸ ਮੌਕੇ ਆਪਣੇ ਆਪ ਨੂੰ ਨਿਰਦੋਸ਼ ਕਹਿ ਰਹੇ ਕਾਂਗਰਸੀ ਆਗੂ ਅਤਵਾਰ ਸਿੰਘ ਜਗਸੀਰ ਨੇ ਕਿਹਾ ਕਿ 6 ਲੱਖ ਰੁਪਏ ਦਾ ਉਹ ਚੈੱਕ ਮੇਰੇ ਗੁਆਂਢੀ ਨੇ ਹੀ ਮੇਰੇ ਖਾਤੇ 'ਚ ਲਗਵਾਇਆ ਸੀ ਅਤੇ ਮੇਰੇ ਤੋਂ ਸੈਲਫ ਦਾ ਚੈੱਕ ਲੈ ਕੇ ਮੇਰੇ ਖਾਤੇ 'ਚੋਂ ਕੈਸ਼ ਕਰਵਾ ਲਿਆ। ਉਨ੍ਹਾਂ ਨੇ ਮੈਨੂੰ ਕਿਹਾ ਕਿ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਹੈ ਅਤੇ ਉਨ੍ਹਾਂ ਨੂੰ ਪੈਸੇ ਦੀ ਲੋੜ ਹੈ। ਉਹ ਇਨਕਮ ਟੈਕਸ ਦੇ ਨੋਟਿਸ ਕਾਰਨ ਉਸ ਚੈਕ ਨੂੰ ਆਪਣੇ ਖਾਤੇ 'ਚ ਨਹੀਂ ਲਾ ਸਕਦੇ। ਉਨ੍ਹਾਂ ਕਿਹਾ ਕਿ ਮੈ ਤਾਂ ਗੁਆਂਢੀ ਹੋਣ ਦੇ ਨਾਤੇ ਉਨ੍ਹਾਂ ਦੀ ਮਦਦ ਕੀਤੀ ਸੀ ਪਰ ਮੈਨੂੰ ਉਨ੍ਹਾਂ ਦੀ ਇਸ ਕਹਾਣੀ ਦੇ ਬਾਰੇ ਕੁਝ ਵੀ ਪਤਾ ਨਹੀਂ ਸੀ। ਇਸ ਦੀ ਸ਼ਿਕਾਇਤ ਮੈਂ ਡੀ. ਆਈ. ਜੀ. ਫਿਰੋਜ਼ਪੁਰ ਅਤੇ ਵਿਜੀਲੈਂਸ ਬਿਊਰੋ ਬੰਠਿਡਾ ਨੂੰ 27 ਅਤੇ 28 ਮਾਰਚ ਨੂੰ ਕਰਵਾ ਦਿੱਤੀ ਹੈ।