ਗਗਨਦੀਪ ਸਿੰਘ ਨੰਗਲ ਸ਼ੋਸ਼ਲ ਮੀਡੀਆ ਜਿਲ੍ਹਾ ਮਾਨਸਾ ਦੇ ਇੰਚਾਰਜ ਨਿਯੁਕਤ

05/28/2020 4:09:32 PM

ਮਾਨਸਾ (ਮਿੱਤਲ) - ਕਾਂਗਰਸ ਪਾਰਟੀ ਵੱਲੋਂ ਨੌਜਵਾਨ ਯੂਥ ਆਗੂ ਗਗਨਦੀਪ ਸਿੰਘ ਸਿੱਧੂ ਨੂੰ ਸ਼ੋਸ਼ਲ ਮੀਡੀਆ ਜਿਲ੍ਹਾ ਮਾਨਸਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਆਪਣੇ ਹਰਿਆਵਲ ਦਸਤੇ ਯੂਥ ਕਾਂਗਰਸ ਨਾਲ ਸੰਬੰਧਿਤ ਮਿਹਨਤੀ ਯੂਥ ਆਗੂਆਂ ਨੂੰ ਪਾਰਟੀ ਪ੍ਰਤੀ ਨਿਭਾਈਆਂ ਵਧੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਮਾਨਸਾ ਜਿਲ੍ਹੇ ਦੇ ਪਿੰਡ ਨੰਗਲ ਖੁਰਦ ਦੇ ਯੂਥ ਆਗੂ ਨੂੰ ਇਸ ਅਹੁਦੇ ਵਜੋਂ ਨਿਵਾਜਿਆ ਗਿਆ ਹੈ।

ਇਸ ਸੰਬੰਧੀ ਯੂਥ ਕਾਂਗਰਸ ਜਿਲ੍ਹਾ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਭੂਪਾਲ ਨੇ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਯੂਥ ਵਰਕਰਾਂ ਨੂੰ ਹਰ ਸਮੇਂ ਮਾਣ-ਸਨਮਾਨ ਦੇਣ ਦੀ ਰੀਝ ਰੱਖਣ ਵਾਲੇ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦੇ ਜਨਤਕ ਯਤਨਾਂ ਸਦਕਾ ਗਗਨਦੀਪ ਸਿੰਘ ਨੂੰ ਮਿਲਿਆ ਇਹ ਮਾਣ ਸਮੁੱਚੇ ਯੂਥ ਵਰਕਰਾਂ ਨੂੰ ਇੱਕ ਹੋਂਸਲਾ ਅਫਜਾਈ ਸਿੱਧ ਹੋਵੇਗਾ। ਨਵ-ਨਿਯੁਕਤ ਇੰਚਾਰਜ ਗਗਨਦੀਪ ਸਿੰਘ ਨੰਗਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ, ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਨੈਸ਼ਨਲ ਇੰਚਾਰਜ ਸ਼ੋਸ਼ਲ ਮੀਡੀਆ ਦੁਰਲੱਵ ਸਿੱਧੂ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਆਦਿਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਦੀ ਚੜ੍ਹਦੀਕਲਾ ਲਈ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ। ਜਲਦੀ ਹੀ ਮੋਫਰ ਪਰਿਵਾਰ ਨਾਲ ਵਿਚਾਰ ਵਟਾਂਦਰਾ ਕਰਕੇ ਸ਼ੋਸ਼ਲ ਮੀਡੀਆ ਟੀਮ ਦਾ ਪਿੰਡ ਪੱਧਰ ਤੇ ਗਠਨ ਕੀਤਾ ਜਾਵੇਗਾ।  
 


Harinder Kaur

Content Editor

Related News