ਪ੍ਰਧਾਨ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਫੂਕਿਆ ਪੁਤਲਾ

06/30/2020 2:06:25 AM

ਜੈਤੋ, (ਵੀਰਪਾਲ, ਗੁਰਮੀਤਪਾਲ)- ਪੰਜਾਬ ਭਰ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਹੱਕ ’ਚ ਖੜਦਿਆਂ ਆਮ ਆਦਮੀ ਪਾਰਟੀ (ਆਪ) ਹਲਕਾ ਜੈਤੋ ਦੀ ਟੀਮ ਨੇ ਲਾਕਡਾਊਨ ਦੌਰਾਨ ਮੋਦੀ ਸਰਕਾਰ ਦੁਆਰਾ ਥੋਪੇ ਗਏ ਕਾਨੂੰਨਾਂ ਦਾ ਸਮਰਥਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਅੱਜ ਨਹਿਰੂ ਪਾਰਕ ਜੈਤੋ ਤੋਂ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਅਤੇ ਬਾਜ਼ਾਰ ਵਿਚ ਨਾਅਰੇਬਾਜ਼ੀ ਕਰਦਿਆਂ ਜੈਤੋ ਦੇ ਕੋਟਕਪੂਰਾ ਵਿਚ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਦੇ ਇੰਚਾਰਜ ਅਮੋਲਕ ਸਿੰਘ , ਵਿਧਾਇਕ ਮਾਸਟਰ ਬਲਦੇਵ ਸਿੰਘ, ਹਲਕਾ ਇੰਚਾਰਜ ਅਮੋਲਕ ਸਿੰਘ, ਲਛਮਣ ਸ਼ਰਮਾ ਭਗਤੂਆਣਾਂ, ਲਖਵਿੰਦਰ ਸਿੰਘ ਰੋੜੀਕਪੂਰਾ, ਗੋਰਾ ਸਿੰਘ ਕਰੀਰਵਾਲਪ, ,ਰੌਸ਼ਨ ਲਾਲ ਸ਼ਰਮਾ, ਲਛਮਣ ਸਿੰਘ ਬਿਸ਼ਨੰਦੀ, ਹਰਮਨ ਸਿੰਘ ਅਜਿੱਤ ਗਿੱਲ, ਦਵਿੰਦਰ ਸਿੰਘ ਖਾਲਸਾ, ਸੁਸੀਲ ਸ਼ਰਮਾ, ਤਹਿਸੀਲਦਾਰ ਸਿੰਘ ਆਦਿ ਹਾਜ਼ਰ ਸਨ।


Bharat Thapa

Content Editor

Related News