ਮੋਬਾਇਲ ਨੂੰ ਲੈ ਕੇ ਦੋਸਤੀ ਦੁਸ਼ਮਣੀ ’ਚ ਬਦਲੀ, ਰਾਡ ਮਾਰ ਕੀਤਾ ਜ਼ਖਮੀ

04/08/2022 10:47:09 AM

ਲੁਧਿਆਣਾ (ਤਰੁਣ) : ਇਕ ਦੋਸਤ ਨੇ ਦੂਜੇ ਦੋਸਤ ਦਾ ਮੋਬਾਇਲ ਵੇਚ ਦਿੱਤਾ। ਮੋਬਾਇਲ ਕਾਰਨ ਦੋਸਤੀ ਦੁਸ਼ਮਣੀ ਵਿਚ ਬਦਲ ਗਈ। ਇਸ ਗੱਲ ’ਤੇ ਇਕ ਦੋਸਤ ਨੇ ਦੂਜੇ ਦੋਸਤ ਨੂੰ ਘਰੋਂ ਬਾਹਰ ਬੁਲਾ ਕੇ ਬੇਸਬਾਲ ਦੇ ਡੰਡੇ ਨਾਲ ਸਿਰ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪਰਿਵਾਰ ਵਾਲੇ ਜ਼ਖਮੀ ਰਾਜਵਿੰਦਰ (28) ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਵਿਚ ਲੈ ਕੇ ਪੁੱਜੇ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਘਟਨਾ 2 ਦਿਨ ਪਹਿਲਾਂ ਥਾਣਾ ਡਵੀਜ਼ਨ ਨੰ. 3 ਦੇ ਇਲਾਕੇ ਗਣੇਸ਼ ਨਗਰ ਦੀ ਹੈ।

ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?

ਜਾਂਚ ਅਧਿਕਾਰੀ ਸਾਹਿਬ ਸਿੰਘ ਗਿੱਲ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਰਾਜਵਿੰਦਰ ਨੂੰ ਉਸ ਦੇ 2 ਦੋਸਤਾਂ ਨੇ ਘਰ ਦੇ ਬਾਹਰ ਬੁਲਾਇਆ ਜਿੱਥੇ ਹਥਿਆਰ ਨਾਲ ਹਮਲਾਵਰ ਉਸ ਦੇ ਇੰਤਜ਼ਾਰ ਕਰ ਰਿਹਾ ਸੀ, ਜਿਸ ਨੇ ਪਿੱਛੋਂ ਰਾਜਵਿੰਦਰ ਦੇ ਸਿਰ ’ਤੇ ਹਮਲਾ ਕੀਤਾ। ਗੰਭੀਰ ਸੱਟਾਂ ਲੱਗਣ ਕਾਰਨ ਰਾਜਵਿੰਦਰ ਨੂੰ ਹਸਪਤਾਲ ਲਿਆਇਆ ਗਿਆ। ਪੀ. ਜੀ. ਆਈ. ਚੰਡੀਗੜ੍ਹ ਵਿਚ ਦਾਖਲ ਰਾਜਵਿੰਦਰ ਦੀ ਹਾਲਤ ਗੰਭੀਰ ਹੈ। ਥਾਣਾ ਡਵੀਜਨ ਨੰ. 3 ਦੀ ਪੁਲਸ ਰਾਜਵਿੰਦਰ ਦੇ ਬਿਆਨ ਲੈਣ ਚੰਡੀਗੜ੍ਹ ਪੁੱਜੀ ਪਰ ਡਾਕਟਰਾਂ ਨੇ ਰਾਜਵਿੰਦਰ ਦੇ ਬਿਆਨ ਦੇਣ ਦੇ ਅਨਫਿੱਟ ਕਰਾਰ ਦਿੱਤਾ, ਜਿਸ ਕਾਰਨ ਪੁਲਸ ਬਿਆਨ ਨਹੀਂ ਲੈ ਸਕੀ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੁੜ ਚੰਡੀਗੜ੍ਹ ਪੀ. ਜੀ. ਆਈ. ਜਾ ਕੇ ਜ਼ਖਮੀ ਰਾਜਵਿੰਦਰ ਦੇ ਬਿਆਨ ਨੋਟ ਕੀਤੇ ਜਾਣਗੇ, ਜਿਸ ਤੋਂ ਬਾਅਦ ਪੁਲਸ ਹਮਲਾਵਰਾਂ ਖਿਲਾਫ ਬਣਦੀ ਕਾਰਵਾਈ ਕਰੇਗੀ। ਜ਼ਖਮੀ ਦੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਦਾ ਮੋਬਾਇਲ ਕਾਰਨ ਇਕ ਦੋਸਤ ਨਾਲ ਝਗੜਾ ਹੋ ਗਿਆ ਅਤੇ ਦੋਸਤ ਬਣੇ ਦੁਸ਼ਮਣ ਨੇ ਉਸ ਦੇ ਭਰਾ ’ਤੇ ਜਾਨਲੇਵਾ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਹਮਲੇ ਵਿਚ 3 ਦੋਸਤਾਂ ਦੀ ਮਿਲੀਭੁਗਤ ਦੀ ਗੱਲ ਸਾਹਮਣੇ ਆਈ ਹੈ। ਹਮਲੇ ਦੀ ਵੀਡੀਓ ਵੀ ਵਾਇਰਲ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News