ਰੈੱਡ ਕਰਾਸ ਵੱਲੋ ਅੰਗਹੀਣਾਂ ਦੇ ਲਈ ਲਗਾਇਆ ਗਿਆ ਫ੍ਰੀ ਰਜਿਸਟ੍ਰੇਸ਼ਨ ਕੈਂਪ

04/07/2021 8:45:27 PM

ਫਿਰੋਜ਼ਪੁਰ,(ਹਰਚਰਨ,ਬਿੱਟੂ)- ਪੰਜਾਬ ਸਰਕਾਰ ਵੱਲੋ ਅੰਗਹੀਣ ਲੋੜਵੰਦਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਲੇ ਕੇ ਅਲੀਮਕੋ ਕੰਪਨੀ, ਸੀ.ਐੱਸ.ਸੀ ਸੈਂਟਰਾਂ ਅਤੇ ਰੈੱਡ ਕਰਾਸ ਦੇ ਸਹਿਯੋਗ ਨਾਲ ਅੰਗਹੀਣਾਂ ਨੂੰ ਸਰਕਾਰੀ ਸਹੂਲਤਾਂ ਦੇਣ ਲਈ ਪਰਮਾਰਥ ਭਵਨ ਜੀਰਾ ਗੇਟ ਫਿਰੋਜ਼ਪੁਰ ਵਿਖੇ ਪਵਨ ਅਰੋੜਾ ਜ਼ਿਲ੍ਹਾ ਮੈਨੇਜ਼ਰ ਸੀ.ਐੱਸ.ਸੀ. ਦੀ ਅਗਵਾਈ ਹੇਠ ਫ੍ਰੀ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ ।

PunjabKesari

ਇਸ ਕੈਂਪ ਵਿਚ 250 ਦੇ ਕਰੀਬ ਅੰਗਹੀਣ ਲੌੜਵੰਦਾਂ ਨੇ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ। ਇਸ ਮੌਕੇ ਪਵਨ ਅਰੋੜਾ ਨੇ ਦੱਸਿਆ ਕਿ ਅੰਗਹੀਣਾਂ ਨੂੰ ਰਜਿਸਟ੍ਰੇਸ਼ਨ ਕਰਨ ਲਈ ਲਗਾਤਾਰ ਫਿਰੋਜ਼ਪੁਰ ਦੇ ਹਰ ਬਲਾਕ ਵਿਚ ਇਕ-ਇਕ ਦਿਨ ਫ੍ਰੂੀ ਕੈਂਪ ਲਾਏ ਜਾ ਰਹੇ ਹਨ। ਤਾਂ ਜੋਂ ਲੋੜਵੰਦਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਹੂਲਤ ਮਿਲ ਸਕੇ ।

PunjabKesari

ਉਨ੍ਹਾਂ ਦੱਸਿਆ ਕਿ ਸੀ.ਐੱਸ.ਸੀ ਸੈਂਟਰਾਂ ਵੱਲੋ ਪੰਜ ਲੱਖ ਰੁਪਏ ਤੱਕ ਦੇ ਫ੍ਰੀ ਇਲਾਜ ਦੇ ਗੋਲਡਨ ਕਾਰਡ ਵੀ ਬਨਾਏ ਜਾ ਰਹੇ ਹਨ ਤਾਂ ਜੋ ਲੋੜਵੰਦ ਬਿਨਾ ਪੈਸੇ ਖਰਚ ਕੀਤੇ ਮੈਡੀਕਲ ਸਹਾਇਤਾ ਲੈ ਸਕਣ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋੜਵੰਦ ਇਨ੍ਹਾਂ ਸਹੂਲਤਾਂ ਦਾ ਵਧ ਤੋ ਵਧ ਲਾਭ ਲੈਣ । ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਧਾਲੀਵਾਲ, ਰੈਡਕਰਾਸ ਇੰਜਚਾਰਜ ਅਸ਼ੋਕ ਬਹਿਲ ਅਦਿ ਹਾਜ਼ਰ ਸਨ।
 


Bharat Thapa

Content Editor

Related News