ਸ਼ੇਅਰ ਮਾਰਕੀਟ ’ਚ ਪੈਸਾ ਲਾ ਮੁਨਾਫਾ ਕਮਾਉਣ ਦਾ ਲਾਲਚ ਦੇ ਕੇ ਮਾਰੀ 40 ਲੱਖ ਦੀ ਠੱਗੀ

04/10/2022 1:14:05 PM

ਫਰੀਦਕੋਟ (ਰਾਜਨ) : ਅੰਮ੍ਰਿਤਸਰ ਨਿਵਾਸੀ ਇਕ ਵਿਅਕਤੀ ਜੋ ਆਪਣੇ ਪਰਿਵਾਰ ਸਮੇਤ ਫਰੀਦਕੋਟ ਸ਼ਾਦੀ ਸਮਾਰੋਹ ਵਿਚ ਆਇਆ ਸੀ, ਨੂੰ ਵਿਆਹ ਸਮਾਗਮ ’ਚ ਆਏ ਗੁਰਦਾਸਪੁਰ ਨਿਵਾਸੀ ਭੈਣ-ਭਰਾ ਵਲੋਂ ਸ਼ੇਅਰ ਮਾਰਕੀਟ ’ਚ ਪੈਸਾ ਲਗਾ ਕੇ ਮੋਟੀ ਕਮਾਈ ਕਰਨ ਦਾ ਲਾਲਚ ਦੇ ਕੇ 40 ਲੱਖ ਦੇ ਕਰੀਬ ਕਥਿੱਤ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ’ਤੇ ਸਥਾਨਕ ਥਾਣਾ ਸਿਟੀ ਵਿਖੇ ਦੋਵਾਂ ਭੈਣ-ਭਰਾਵਾਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ’ਤੇ ਪਿਆ ਇਕ ਹੋਰ ਵੱਡਾ ਬੋਝ,ਖੱਡਾਂ ਬੰਦ ਹੋਣ ਕਾਰਨ ਮਹਿੰਗੀ ਹੋਈ ਰੇਤ

ਠੱਗੀ ਦਾ ਸ਼ਿਕਾਰ ਹੋਏ ਵਾਰਿਸਪ੍ਰੀਤ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਗਲੀ ਨੰਬਰ 5, ਨਿਊ ਗਾਰਡਨ ਇਨਕਲੇਵ, ਖਾਨ ਕੋਟ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਫਰੀਦਕੋਟ ਦੇ ਇਕ ਮੈਰੇਜ ਪੈਲੇਸ ਵਿਚ ਸ਼ਾਦੀ ਸਮਾਰੋਹ ’ਚ ਸ਼ਾਮਲ ਹੋਣ ਲਈ ਆਪਣੇ ਪਰਿਵਾਰਕ ਸਮੇਤ ਆਇਆ ਸੀ ਅਤੇ ਇਸੇ ਦੌਰਾਨ ਉਸਦੀ ਮੁਲਾਕਾਤ ਜਸ਼ਨਪ੍ਰੀਤ ਕੌਰ ਅਤੇ ਜੋਬਨਜੀਤ ਸਿੰਘ ਪੁੱਤਰੀ/ਪੁੱਤਰ ਸਰਬਜੀਤ ਸਿੰਘ ਵਾਸੀ ਕਿਲਾ ਦੇਸਾ ਜ਼ਿਲ੍ਹਾ ਗੁਰਦਾਸਪੁਰ ਨਾਲ ਹੋ ਗਈ ਅਤੇ ਇਨ੍ਹਾਂ ਉਸਨੂੰ ਸ਼ੇਅਰ ਮਾਰਕੀਟ ਵਿਚ ਪੈਸਾ ਲਗਾ ਕੇ ਚੰਗਾ ਮੁਨਾਫਾ ਖੱਟਣ ਦਾ ਲਾਲਚ ਦਿੱਤਾ। ਜਿਸ ’ਤੇ ਇਨ੍ਹਾਂ ਨੇ ਸ਼ਿਕਾਇਤਕਰਤਾ ਕੋਲੋਂ ਵੱਖ-ਵੱਖ ਬੈਂਕ ਖਾਤਿਆਂ ਵਿਚ 39,94,145 ਰੁਪਏ ਦੀ ਰਕਮ ਪੁਆ ਕੇ ਧੋਖਾਦੇਹੀ ਕੀਤੀ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਇਸ ਸ਼ਿਕਾਇਤ ਦੀ ਪੜਤਾਲ ਸੀਨੀਅਰ ਪੁਲਸ ਕਪਤਾਨ ਵਲੋਂ ਏ. ਐੱਸ. ਆਈ. ਸਰਬਜੀਤ ਸਿੰਘ ਮੁਖੀ ਆਰਥਿਕ ਅਪਰਾਧ ਸ਼ਾਖਾ-2 ਫਰੀਦਕੋਟ ਤੋਂ ਕਰਵਾਉਣ ਉਪਰੰਤ ਦਿੱਤੇ ਗਏ ਦਿਸ਼ਾ-ਨਿਰਦੇਸ਼ ’ਤੇ ਉਕਤ ਦੋਵਾਂ ਭੈਣ-ਭਰਾਵਾਂ ’ਤੇ ਅਧੀਨ ਧਾਰਾ 420/120 ਬੀ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News