ਪਿਗ ਫਾਰਮ ਦੇ ਨਾਂ ''ਤੇ 9.92 ਕਰੋੜ ਦੀ ਠੱਗੀ

10/06/2019 7:55:12 PM

ਫਿਰੋਜ਼ਪੁਰ, (ਕੁਮਾਰ)— ਪਿਗ ਫਾਰਮ 'ਚ ਇਕ ਵਿਅਕਤੀ ਦੇ ਨਾਂ ਪਿਗ ਪਾਲਣ ਅਤੇ ਡੇਢ ਗੁਣਾ ਪੈਸੇ ਵਾਪਸ ਕਰਨ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਮੱਲਾਂਵਾਲਾ ਥਾਣੇ ਦੀ ਪੁਲਸ ਨੇ 6 ਲੋਕਾਂ ਖਿਲਾਫ ਧੋਖਾਦੇਹੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਅਤੇ ਬਿਆਨਾਂ 'ਚ ਮੁੱਦਈ ਅਮਰੀਕ ਸਿੰਘ ਪੁੱਤਰ ਕੁੰਦਨ ਸਿੰਘ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਮੰਗਤ ਰਾਮ ਮੈਣੀ, ਕਰਨਦੀਪ ਮੈਣੀ, ਰਣਜੀਤ ਸਿੰਘ, ਗੁਰਦੀਪ ਸਿੰਘ, ਵਿਕਰਮਜੀਤ ਸਿੰਘ, ਜੋਗਿੰਦਰ ਸਿੰਘ ਹੋਰਾਂ ਨੇ ਪਿਗ ਫਾਰਮ ਦੇ ਨਾਂ 'ਤੇ ਸਿਉਰ ਗੇਨ ਸਲਿਊਸ਼ਨ ਫਰਮ ਪਿੰਡ ਚੰਗਾਲੀ ਜਦੀਦ ਵਿਚ ਖੋਲ੍ਹੀ ਸੀ ਅਤੇ ਉਨ੍ਹਾਂ ਉਸ ਤੋਂ ਪੈਸੇ ਇਨਵੈਸਟ ਕਰਵਾਏ ਸਨ ਅਤੇ ਕਿਹਾ ਸੀ ਕਿ ਇਨ੍ਹਾਂ ਪੈਸਿਆਂ ਦੇ ਸੂਰ ਲੈ ਕੇ ਪਾਲਾਂਗੇ। ਮੁੱਦਈ ਅਨੁਸਾਰ ਉਸ ਦੇ ਖਾਤੇ ਵਿਚ ਹਰ ਹਫਤੇ ਸੋਮਵਾਰ ਪੈਸੇ ਆਉਂਦੇ ਰਹੇ ਪਰ ਬਾਅਦ ਵਿਚ ਨਾਮਜ਼ਦ ਲੋਕਾਂ ਨੇ ਚੋਣ ਜ਼ਾਬਤੇ ਦਾ ਬਹਾਨਾ ਬਣਾ ਕੇ ਪੈਸੇ ਦੇਣੇ ਬੰਦ ਕਰ ਦਿੱਤੇ ਅਤੇ ਮੁੱਦਈ ਨਾਲ 9 ਕਰੋੜ 91 ਲੱਖ 97 ਹਜ਼ਾਰ ਰੁਪਏ ਦੀ ਠੱਗੀ ਕਰ ਕੇ ਆਪਣੇ ਘਰਾਂ 'ਚੋਂ ਫਰਾਰ ਹੋ ਗਏ। ਪੁਲਸ ਵੱਲੋਂ ਨਾਮਜ਼ਦ ਕੀਤੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।


KamalJeet Singh

Content Editor

Related News