ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕੀਤੀ 11 ਲੱਖ ਦੀ ਠੱਗੀ, 4 ਵਿਰੁੱਧ ਕੇਸ ਦਰਜ

08/17/2019 8:44:41 PM

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ): ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਇਆਂ ਦੀ ਠੱਗੀ ਕਰਨ 'ਤੇ ਇਕ ਔਰਤ ਸਣੇ ਚਾਰ ਵਿਅਕਤੀਆਂ ਵਿਰੁੱਧ ਥਾਣਾ ਧਨੌਲਾ ਵਿਖੇ ਕੇਸ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਅਜੈਬ ਸਿੰਘ ਨੇ ਦੱਸਿਆ ਕਿ ਮੁੱਦਈ ਜਗਤਾਰ ਸਿੰਘ ਵਾਸੀ ਬਡਬਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਗੁਰਮੀਤ ਸਿੰਘ ਵਾਸੀ ਬਡਬਰ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਜਿਸ ਨੇ ਉਸ ਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਤੇ ਉਸ ਦੇ ਪਰਿਵਾਰ ਨੂੰ ਕੈਨੇਡਾ ਭੇਜਣ ਲਈ 23 ਲੱਖ ਰੁਪਏ 'ਚ ਗੱਲ ਕੀਤੀ ਤੇ ਇਕ ਮਹੀਨੇ 'ਚ ਬਾਹਰ ਭÎੇਜਣ ਲਈ ਕਿਹਾ। ਗੁਰਮੀਤ ਸਿੰਘ ਨੇ ਮੁੱਦਈ ਨੂੰ ਅੱਧੇ ਪੈਸੇ ਪਹਿਲਾਂ ਤੇ ਬਾਕੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣ ਲਈ ਕਿਹਾ ਤਾਂ ਮੁੱਦਈ ਨੇ 11 ਲੱਖ 30 ਹਜ਼ਾਰ ਰੁਪਏ ਗੁਰਮੀਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਦੇ ਦਿੱਤੇ ਪਰ ਇਕ ਮਹੀਨੇ ਬਾਅਦ ਜਦੋਂ ਮੁੱਦਈ ਨੇ ਗੁਰਮੀਤ ਸਿੰਘ ਨਾਲ ਵੀਜ਼ੇ ਸਬੰਧੀ ਗੱਲ ਕੀਤੀ ਤਾਂ ਗੁਰਮੀਤ ਤੇ ਉਸ ਦੇ ਸਾਥੀਆਂ ਨੇ ਉਸ ਨੂੰ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਮੁੱਦਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਮੁਲਜ਼ਮ ਗੁਰਮੀਤ ਸਿੰਘ, ਰੇਸ਼ਮ ਸਿੰਘ, ਰੇਖਾ ਰਾਣੀ ਤੇ ਅਮਰੀਕ ਸਿੰਘ ਵਾਸੀ ਬਡਬਰ ਵਿਰੁੱਧ ਕੇਸ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।