ਵਰਕ ਵੀਜ਼ੇ ਦੀ ਥਾਂ ਲਾਇਆ ਟੂਰਿਸਟ ਵੀਜ਼ਾ, ਪਤੀ-ਪਤਨੀ ਖਿਲਾਫ ਕੇਸ ਦਰਜ

04/26/2018 11:37:32 AM

ਪਟਿਆਲਾ (ਬਲਜਿੰਦਰ)-ਵਰਕ ਵੀਜ਼ੇ ਦੀ ਥਾਂ ਟੂਰਿਸਟ ਵੀਜ਼ਾ ਲਾ ਕੇ ਧੋਖਾਦੇਹੀ ਕਰਨ ਦੇ ਦੋਸ਼ ਵਿਚ ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਰੀਟਾ ਰਾਣੀ ਪਤਨੀ ਅਰਵਿੰਦਰ ਧੀਮਾਨ ਅਤੇ ਅਰਵਿੰਦਰ ਧੀਮਾਨ ਪੁੱਤਰ ਰਾਮ ਚੰਦ ਵਾਸੀ ਪਟਿਆਲਾ ਖਿਲਾਫ ਕੇਸ ਦਰਜ ਕੀਤਾ ਹੈ। 
ਇਸ ਸਬੰਧੀ ਗੁਰਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਨੰਗਲਾਂ ਜ਼ਿਲਾ ਸੰਗਰੂਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਪਤੀ-ਪਤਨੀ ਨੇ ਉਸ ਨੂੰ ਅਤੇ ਉਸ ਦੇ ਦੋਸਤ ਕੁਲਦੀਪ ਸਿੰਘ ਨੂੰ 5 ਲੱਖ ਰੁਪਏ ਵਿਚ ਵਰਕ ਵੀਜ਼ੇ 'ਤੇ ਦੁਬਈ ਭੇਜਣ ਦਾ ਝਾਂਸਾ ਦੇ ਕੇ ਵਰਕ ਵੀਜ਼ੇ ਦੀ ਥਾਂ 'ਤੇ ਟੂਰਿਸਟ ਵੀਜ਼ਾ ਲਾ ਦਿੱਤਾ ਜੋ ਕਿ ਇਕ ਮਹੀਨੇ ਬਾਅਦ ਵਾਪਸ ਆ ਗਏ। ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਨ੍ਹਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ। ਪੁਲਸ ਨੇ ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਉਕਤ ਪਤੀ-ਪਤਨੀ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।