ਕੋਠੀ ਵੇਚਣ ਦੇ ਨਾਂ ’ਤੇ ਯੂ. ਕੇ. ਨਿਵਾਸੀ ਨੇ ਠੱਗੇ 3 ਕਰੋੜ

08/05/2022 12:31:25 PM

ਚੰਡੀਗੜ੍ਹ (ਸੁਸ਼ੀਲ) : ਯੂ. ਕੇ. ਨਿਵਾਸੀ ਨਿਕੋਲਸ ਰੋਮੇਨ ਲੈਂਪੇਨ ਸੁੰਦਰ ਸਿੰਘ ਅਤੇ ਉਸ ਦੀਆਂ ਦੋ ਭੈਣਾਂ ਨੇ ਸੈਕਟਰ-5 ਸਥਿਤ ਕੋਠੀ ਦਾ 50 ਫ਼ੀਸਦੀ ਹਿੱਸਾ ਟਰਾਂਸਫਰ ਕਰਨ ਦੇ ਨਾਂ ’ਤੇ 3 ਕਰੋੜ ਰੁਪਏ ਦੀ ਠੱਗੀ ਕਰ ਲਈ। ਰੁਪਏ ਲੈਣ ਤੋਂ ਬਾਅਦ ਨਾ ਕੋਠੀ ਦਾ ਹਿੱਸਾ ਟਰਾਂਸਫਰ ਕੀਤਾ, ਨਾ ਹੀ ਪੈਸੇ ਵਾਪਸ ਕੀਤੇ। ਸੈਕਟਰ-15 ਨਿਵਾਸੀ ਦਵਿੰਦਰਪਾਲ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਯੂ. ਕੇ. ਨਿਵਾਸੀ ਨਿਕੋਲਸ ਰੋਮੇਨ ਲੈਂਪੇਨ ਸੁੰਦਰ ਸਿੰਘ ਅਤੇ ਉਸ ਦੀਆਂ ਦੋ ਭੈਣਾਂ ’ਤੇ ਧੋਖਾਦੇਹੀ ਸਮੇਤ ਹੋਰ ’ਤੇ ਮਾਮਲਾ ਦਰਜ ਕਰ ਲਿਆ।

ਸੈਕਟਰ-15 ਨਿਵਾਸੀ ਦਵਿੰਦਰਪਾਲ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੇ ਸੈਕਟਰ-5 ਸਥਿਤ ਕੋਠੀ ਦਾ 50 ਫ਼ੀਸਦੀ ਹਿੱਸਾ ਖਰੀਦਣਾ ਸੀ। ਉਨ੍ਹਾਂ ਨੇ ਯੂ. ਕੇ. ਨਿਵਾਸੀ ਨਿਕੋਲਸ ਰੋਮੇਨ ਲੈਂਪੇਨ ਸੁੰਦਰ ਸਿੰਘ ਅਤੇ ਉਸ ਦੀਆਂ ਦੋ ਭੈਣਾਂ ਨਾਲ ਸੰਪਰਕ ਕੀਤਾ। 3 ਕਰੋੜ ਰੁਪਏ ਉਕਤ ਲੋਕਾਂ ਨੂੰ ਬਿਆਨਾ ਦੇ ਦਿੱਤਾ। ਦੋਸ਼ ਹੈ ਕਿ ਰੁਪਏ ਲੈਣ ਤੋਂ ਬਾਅਦ ਉਕਤ ਲੋਕਾਂ ਨੇ ਕੋਠੀ ਦਾ ਹਿੱਸਾ ਟਰਾਂਸਫਰ ਨਹੀਂ ਕਰਵਾਇਆ। ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਉਕਤ ਲੋਕਾਂ ’ਤੇ ਮਾਮਲਾ ਦਰਜ ਕਰ ਲਿਆ।


Babita

Content Editor

Related News