ਕਿਸੇ ਹੋਰ ਨੂੰ ਪਿਉ ਬਣਾ ਕੇ 13 ਲੱਖ ਠੱਗੇ

01/30/2020 4:31:36 PM

ਪਟਿਆਲਾ (ਬਲਜਿੰਦਰ): ਕਿਸੇ ਹੋਰ ਨੂੰ ਪਿਉ ਬਣਾ ਕੇ ਜ਼ਮੀਨ ਵੇਚਣ ਦੇ ਨਾਂ 'ਤੇ 13 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਤ੍ਰਿਪੜੀ ਦੀ ਪੁਲਸ ਨੇ ਹਰਦੀਪ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਪਿੰਡ ਦੁੱਧੜ, ਪਰਮਜੀਤ ਸਿੰਘ ਪੁੱਤਰ ਚਮੇਲ ਸਿੰਘ ਵਾਸੀ ਪਿੰਡ ਅਲੀਪੁਰ ਅਰਾਈਆਂ (ਪਟਿਆਲਾ) ਅਤੇ ਜਾਅਲੀ ਉਜਾਗਰ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ।

ਇਸ ਸਬੰਧੀ ਅਮਰਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਰਣਜੀਤ ਨਗਰ ਭਾਦਸੋਂ ਰੋਡ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਰਦੀਪ ਸਿੰਘ ਨੇ ਆਪਣੀ ਜ਼ਮੀਨ ਦਾ ਸੌਦਾ 15 ਲੱਖ ਰੁਪਏ ਵਿਚ ਉਸ ਨਾਲ ਕੀਤਾ ਸੀ। ਜ਼ਮੀਨ ਹਰਦੀਪ ਸਿੰਘ ਦੇ ਪਿਤਾ ਦੇ ਨਾਂ ਸੀ। ਹਰਦੀਪ ਸਿੰਘ ਕਿਸੇ ਹੋਰ ਵਿਅਕਤੀ ਨੂੰ ਆਪਣਾ ਪਿਤਾ ਬਣਾ ਕੇ ਕੋਰਟ ਕੰਪਲੈਕਸ ਵਿਚ ਲੈ ਆਇਆ। ਉਸ ਨਾਲ ਜ਼ਮੀਨ ਵੇਚਣ ਦਾ ਸੌਦਾ ਕਰ ਕੇ ਉਸ ਤੋਂ 13 ਲੱਖ ਰੁਪਏ ਬਿਆਨਾ ਵਜੋਂ ਲੈ ਲਏ। ਬਾਅਦ ਵਿਚ ਨਾ ਤਾਂ ਰਜਿਸਟਰੀ ਕਰਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਹਰਦੀਪ ਸਿੰਘ ਨੇ ਕਿਸੇ ਹੋਰ ਨੂੰ ਆਪਣਾ ਪਿਤਾ ਬਣਾ ਕੇ ਉਸ ਨਾਲ 13 ਲੱਖ ਰੁਪਏ ਠੱਗ ਲਏ। ਇਸ ਮਾਮਲੇ ਵਿਚ ਪਰਜਮੀਤ ਸਿੰਘ ਨੇ ਜ਼ਿੰਮੇਵਾਰੀ ਲਈ ਸੀ।

Shyna

This news is Content Editor Shyna