ਧੋਖਾਧੜੀ ਦੇ ਦੋਸ਼ ''ਚ 3 ਨਾਮਜ਼ਦ

08/21/2018 10:16:49 AM

ਬਠਿੰਡਾ (ਸੁਖਵਿੰਦਰ)— ਸਿਵਲ ਲਾਈਨ ਪੁਲਸ ਨੇ ਪਲਾਟ ਵੇਚਣ ਦੇ ਨਾਮ 'ਤੇ ਠੱਗੀ ਮਾਰਨ ਵਾਲੀ ਇਕ ਔਰਤ ਸਮੇਤ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਰਵਿੰਦਰ ਸਿੰਘ ਵਾਸੀ ਜੋਗਾਨੰਦ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਪਰਮਿੰਦਰ ਕੌਰ ਵਾਸੀ ਫਾਜ਼ਿਲਕਾ, ਬਲਵੀਰ ਚੰਦ ਵਾਸੀ ਕਲਿਆਣ ਸੁੱਖਾ ਅਤੇ ਵਿਸ਼ਾਲ ਅਗਰਵਾਲ ਵਾਸੀ ਹਨੂੰਮਾਨਗੜ੍ਹ ਤੋਂ 200 ਗਜ ਦਾ ਇਕ ਪਲਾਟ ਖਰੀਦਿਆ ਸੀ। ਇਸ ਦੇ ਬਦਲੇ ਉਸ ਨੇ ਮੁਲਜ਼ਮਾਂ ਨੂੰ 27 ਲੱਖ 20 ਹਜ਼ਾਰ ਰੁਪਏ ਦਿੱਤੇ ਸਨ। ਉਸ ਨੇ ਦੋਸ਼ ਲਾਇਆ ਕਿ ਉਕਤ ਪਲਾਟ ਪਹਿਲਾ ਹੀ ਵਿਕਿਆ ਹੋਇਆ ਸੀ ਪਰ ਮੁਲਜ਼ਮਾਂ ਨੇ ਫਿਰ ਤੋਂ ਉਕਤ ਪਲਾਟ ਉਸ ਨੂੰ ਵੇਚ ਦਿੱਤਾ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।