ਸਾਬਕਾ ਸਰਪੰਚ ਨੇ ਤਾਕਤ ਦੇ ਜ਼ੋਰ ''ਤੇ ਕੀਤੀ ਗੁੰਡਾਗਰਦੀ

02/01/2020 11:57:47 AM

ਮੋਗਾ (ਸੰਜੀਵ) : ਪਿੰਡ ਝੱਤਰਾ ਦੇ ਸਾਬਕਾ ਸਰਪੰਚ ਅਤੇ ਉਸ ਦੇ ਪਰਿਵਾਰ ਨੇ ਇਕ ਵਿਅਕਤੀ ਨੂੰ ਆਪਣੇ ਘਰ 'ਚ ਬੰਧਕ ਬਣਾ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਪੁਲਸ ਵੱਲੋਂ ਛੁੜਵਾ ਕੇ ਉਸ ਨੂੰ ਜ਼ਿਲੇ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਕਾਰਣ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ ਰੈਫਰ ਕਰ ਦਿੱਤਾ।

ਜ਼ਖਮੀ ਰਾਜਵਿੰਦਰ ਸਿੰਘ ਪੁੱਤਰ ਲਸ਼ਮਣ ਸਿੰਘ ਵਾਸੀ ਝੱਤਰਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਕ ਵਿਆਹ ਸਮਾਗਮ 'ਚ ਸਾਬਕਾ ਸਰਪੰਚ ਅਤੇ ਉਸ ਦੇ ਲੜਕਿਆਂ ਵੱਲੋਂ ਕਿਸੇ ਗੱਲ ਨੂੰ ਲੈ ਕੇ ਬਹਿਸ ਬਾਜ਼ੀ ਹੋ ਗਈ ਸੀ, ਜਿਸ ਦਾ ਗ੍ਰਾਮੀਣਾਂ ਨੇ ਸਮਝੌਤਾ ਕਰਵਾ ਦਿੱਤਾ ਸੀ ਪਰ 28 ਫਰਵਰੀ ਦੀ ਦੁਪਹਿਰ ਉਹ ਪਿੰਡ ਦੇ ਬੱਸ ਅੱਡੇ 'ਤੇ ਬੱਸ ਦੀ ਉਡੀਕ ਕਰ ਰਿਹਾ ਸੀ ਕਿ ਅਚਾਨਕ ਸਾਬਕਾ ਸਰਪੰਚ ਆਪਣੇ ਨਾਲ 6-7 ਵਿਅਕਤੀਆਂ ਸਮੇਤ ਤੇਜ਼ਧਾਰ ਹਥਿਆਰ ਲੈ ਕੇ ਆਇਆ ਅਤੇ ਮੈਂਨੂੰ ਚੁੱਕ ਕੇ ਆਪਣੇ ਘਰ 'ਚ ਬੰਧਕ ਬਣਾ ਲਿਆ ਅਤੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਮੇਰੀ ਮਾਤਾ ਨੇ ਪੁਲਸ ਨੂੰ ਫੋਨ ਕੀਤਾ ਤਾਂ ਪੁਲਸ ਨੇ ਆ ਕੇ ਮੈਨੂੰ ਛੁਡਵਾਇਆ ਅਤੇ ਜ਼ਿਲੇ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਇਸ ਉਪਰੰਤ ਪਤਾ ਨਹੀਂ ਪੁਲਸ ਨੂੰ ਕੀ ਸੁਝਿਆ ਕਿ ਮਾਤਾ ਨੂੰ ਚੁੱਕਣ ਪਿੰਡ ਝੱਤਰੇ ਆਈ। ਮਾਤਾ ਨੇ ਗੁਆਂਢੀਆਂ ਦੇ ਘਰ ਜਾ ਕੇ ਆਪਣੀ ਜਾਨ ਬਚਾਈ। ਜ਼ਖਮੀ ਨੇ ਦੱਸਿਆ ਕਿ ਤਿੰਨ ਸਰਕਾਰੀ ਹਸਪਤਾਲਾਂ 'ਚ ਦਾਖਲ ਹੋਣ ਦੇ ਬਾਵਜੂਦ ਹੁਣ ਤੱਕ ਪੁਲਸ ਨੇ ਮੇਰੇ ਬਿਆਨ ਕਲਮ ਨਹੀਂ ਕੀਤੇ। ਇਸ ਦੇ ਉਲਟ ਸਾਡੇ ਹੀ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਹੈ। ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਪ੍ਰਸ਼ਾਸਨ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।


Shyna

Content Editor

Related News