ਸਾਬਕਾ ਵਿਧਾਇਕ ਤਲਵਾੜ ਨੇ ਗੈਰ-ਕਾਨੂੰਨੀ ਉਸਾਰੀਆਂ ''ਤੇ ਚੁੱਕੇ ਸਵਾਲ

04/05/2022 5:53:58 PM

ਲੁਧਿਆਣਾ (ਹਿਤੇਸ਼) : ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਗਲਾਡਾ ਦੇ ਅਧਿਕਾਰੀਆਂ 'ਤੇ ਚੰਡੀਗੜ੍ਹ ਰੋਡ 'ਤੇ ਸਥਿਤ ਕਮਰਸ਼ੀਅਲ ਸਾਈਟ ਦਾ ਨਕਸ਼ਾ ਬਦਲ ਕੇ ਕਰੋੜਾਂ ਦਾ ਘਪਲਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ 'ਚ ਤਲਵਾੜ ਨੇ ਕਿਹਾ ਕਿ 1975 ਦੌਰਾਨ ਗਲਾਡਾ ਵੱਲੋਂ ਚੰਡੀਗੜ੍ਹ ਰੋਡ ’ਤੇ ਪਲਾਟ ਕੱਟ ਕੇ ਕੀਰਤੀ ਨਗਰ ਦੇ ਨਾਂ ’ਤੇ ਵੇਚੇ ਗਏ ਸਨ ਪਰ ਕਿਸੇ ਵੀ ਪਲਾਟ ਮਾਲਕ ਵੱਲੋਂ ਮਿਲੀਭੁਗਤ ਦੀ ਆੜ ਵਿਚ ਇਸ ਜਗ੍ਹਾ ’ਤੇ ਕੋਈ ਉਸਾਰੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਮਾਮਲਾ ਗੁਰਦਾਸਪੁਰ 'ਚ ਹੋਏ ਕਤਲਕਾਂਡ ਦਾ: ਪੀੜਤ ਪਰਿਵਾਰਾਂ ਦੇ ਘਰ ਪੁੱਜੇ ਨਵਜੋਤ ਸਿੱਧੂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ

ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨਾਲ ਮਿਲੀਭੁਗਤ ਕਾਰਨ ਹੁਣ ਨਕਸ਼ਾ ਬਦਲ ਦਿੱਤਾ ਗਿਆ ਹੈ, ਜਿਸ ਵਿਚ ਪਲਾਟ ਦੀ ਲੰਬਾਈ ਘਟਾ ਕੇ ਫਰੰਟ ਨੂੰ ਵਧਾ ਦਿੱਤਾ ਗਿਆ ਹੈ, ਜਿਸ ਲਈ ਗਲਾਡਾ ਦੀ ਕਰੋੜਾਂ ਦੀ ਜਗ੍ਹਾ 'ਚ ਪਾਰਕਿੰਗ ਅਤੇ ਹਾਊਸ ਲੇਨ ਲਈ ਜਗ੍ਹਾ ਛੱਡ ਦਿੱਤੀ ਗਈ ਹੈ, ਜਿਸ ਕਾਰਨ ਸਾਈਟ ਦੀ ਕੀਮਤ ਕਈ ਕਰੋੜਾਂ ਤੱਕ ਪਹੁੰਚ ਗਈ ਹੈ, ਜਿਸ ਦਾ ਫਾਇਦਾ ਗਲਾਡਾ ਦੀ ਬਜਾਏ ਭੂ-ਮਾਫੀਆ ਨੂੰ ਹੋਣ ਵਾਲਾ ਹੈ। ਤਲਵਾੜ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਪਿਛਲੇ ਕਾਫੀ ਸਮੇਂ ਤੋਂ ਗਲਾਡਾ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰਦੇ ਆ ਰਹੇ ਹਨ ਪਰ ਉਨ੍ਹਾਂ ਕਿਹਾ ਕਿ ਪਹਿਲਾਂ ਨਕਸ਼ੇ ਵਿਚ ਅਜਿਹੀ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਹੁਣ ਪਿਛਲੇ ਸਮੇਂ ਤੋਂ ਲਏ ਫੈਸਲੇ ਦਾ ਹਵਾਲਾ ਦਿੰਦਿਆਂ ਇਸ ਥਾਂ ’ਤੇ ਚਾਰਦੀਵਾਰੀ ਸ਼ੁਰੂ ਕਰ ਦਿੱਤੀ ਗਈ ਹੈ।

Harnek Seechewal

This news is Content Editor Harnek Seechewal