ਸਾਬਕਾ ਮੰਤਰੀ ਜ਼ੀਰਾ ਅਤੇ ਪੀ. ਏ. ਬਰੀ, ਡਰਾਈਵਰ ਨੂੰ 2 ਸਾਲ ਦੀ ਸਜ਼ਾ

02/28/2019 5:32:26 AM

ਚੰਡੀਗਡ਼੍ਹ, (ਸੰਦੀਪ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਫਿਲੇ ’ਚ ਕਾਰ ਲੈ ਕੇ ਵਡ਼ਨ ਦੇ ਸਬੰਧ ’ਚ ਦਰਜ ਕੇਸ ’ਚ ਸਬੂਤਾਂ  ਦੀ ਘਾਟ ਕਾਰਨ ਜ਼ਿਲਾ ਅਦਾਲਤ ਨੇ ਪੰਜਾਬ ਦੇ ਸਾਬਕਾ ਮੰਤਰੀ  ਇੰਦਰਜੀਤ ਸਿੰਘ ਜ਼ੀਰਾ ਅਤੇ ਉਨ੍ਹਾਂ ਦੇ ਪੀ. ਏ. ਆਕਾਸ਼ਦੀਪ ਸਿੰਘ ਨੂੰ ਬਰੀ ਕਰ ਦਿੱਤਾ ਹੈ ਜਦੋਂ ਕਿ ਉਨ੍ਹਾਂ ਦੇ ਕਾਰ ਚਾਲਕ ਦਲਜੀਤ ਸਿੰਘ ਨੂੰ ਦੋਸ਼ੀ ਕਰਾਰ ਦਿਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਸਜ਼ਾ ਦੇ ਨਾਲ ਦੋਸ਼ੀ ’ਤੇ 5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਅਦਾਲਤ ਨੇ ਦਲਜੀਤ ਸਿੰਘ ਨੂੰ ਆਈ. ਪੀ. ਸੀ. ਦੀ ਧਾਰਾ 353 ਤਹਿਤ ਦੋਸ਼ੀ ਪਾਉਂਦੇ ਹੋਏ ਉਸ ਨੂੰ ਸਜ਼ਾ ਸੁਣਾਈ ਹੈ।
 

Bharat Thapa

This news is Content Editor Bharat Thapa