ਬੱਚਿਆਂ ਦੀ ਚੰਗੀ ਸਿਹਤ ਅਤੇ ਨਿਰੋਗ ਜੀਵਨ ਲਈ ਮਾਪੇ ਰੋਜਾਨਾਂ ਘਰਾਂ ਵਿਚ ਕਰਵਾਉਣ ਯੋਗ ਆਸਣ : ਸਿੰਗਲਾ

06/21/2020 4:16:49 PM

ਭਵਾਨੀਗੜ੍ਹ(ਕਾਂਸਲ) - ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਪ੍ਰਕੋਪ ਦੇ ਚਲਦਿਆਂ ਅੱਜ ਛੇਵੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸਥਾਨਕ ਸ਼ਹਿਰ ਵਿਖੇ ਕਿਸੇ ਵੀ ਜਨਤਕ ਥਾਂ 'ਤੇ ਕੋਈ ਵੀ ਸਮਾਗਮ ਨਾ ਕੀਤੇ ਜਾਣ ਕਾਰਨ ਸ਼ਹਿਰ ਨਿਵਾਸੀਆਂ ਨੇ ਆਪਣੇ-ਆਪਣੇ ਘਰਾਂ ਵਿਚ ਹੀ ਯੋਗ ਆਸਣ ਕਰਕੇ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ।

ਇਸ ਸੰਬੰਧੀ ਗੱਲਬਾਤ ਕਰਨ 'ਤੇ ਭਾਰਤੀ ਯੋਗ ਸੰਸਥਾਨ ਦੇ ਸਥਾਨਕ ਪ੍ਰਧਾਨ ਮਾਸਟਰ ਕ੍ਰਿਸ਼ਨ ਚੰਦ ਸਿੰਗਲਾ ਨੇ ਦੱਸਿਆ ਕਿ ਕੋਰੋਨਾ ਸੰਕਟ ਨੂੰ ਧਿਆਨ ਵਿਚ ਰੱਖਦੇ ਹੋਏ ਭਾਵੇਂ ਅਸੀਂ ਘਰਾਂ ਤੋਂ ਬਾਹਰ ਆ ਕੇ ਇਕੱਠੇ ਹੋ ਕੇ ਯੋਗ ਆਸਣ ਨਹੀਂ ਕਰ ਸਕਦੇ ਪਰ ਸਾਨੂੰ ਆਪਣੇ ਘਰਾਂ ਵਿਚ ਰੋਜਾਨਾਂ ਹੀ ਯੋਗ ਆਸਣ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੁਣ ਕੋਰੋਨਾ ਸੰਕਟ ਕਾਰਨ ਬੱਚੇ ਸਕੂਲ ਨਹੀਂ ਜਾ ਰਹੇ ਇਸ ਲਈ ਬੱਚਿਆਂ ਦੀ ਚੰਗੀ ਸਿਹਤ ਅਤੇ ਨਿਰੋਗ ਜੀਵਨ ਲਈ ਮਾਪਿਆਂ ਨੂੰ ਆਪਣੇ ਘਰਾਂ ਵਿਚ ਖੁਦ ਯੋਗ ਆਸਣ ਕਰਨ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਯੋਗ ਆਸਣ ਜ਼ਰੂਰ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੋਜਾਨਾ ਯੋਗ ਆਸਣ ਕਰਨ ਨਾਲ ਅਸੀਂ ਆਪਣਾ ਸਰੀਰ ਪੂਰੀ ਤਰ੍ਹਾਂ ਫਿਟ ਅਤੇ ਨਿਰੋਗ ਰੱਖ ਸਕਦੇ ਹਾਂ। ਰੋਜ਼ਾਨਾ ਯੋਗ ਆਸਣ ਕਰਨ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਤੋਂ ਮੁਕਤੀ ਮਿਲਦੀ ਹੈ।

Harinder Kaur

This news is Content Editor Harinder Kaur