ਪਤੰਗਬਾਜ਼ੀ ਲਈ ਲੋਕ ਚਾਈਨਾ ਡੋਰ ਤੋਂ ਕਰਨ ਲੱਗੇ ਤੌਬਾ, ਹੱਥ ਨਾਲ ਸੂਤੀ ਮਾਂਝੇ ਦੀ ਡੋਰ ਵੱਲ ਵਧਿਆ ਰੁਝਾਨ

01/10/2024 3:09:12 AM

ਲੁਧਿਆਣਾ (ਮੁਕੇਸ਼)- ਲੋਹੜੀ ਦਾ ਤਿਉਹਾਰ ਉੱਤਰੀ ਭਾਰਤ 'ਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਪਰ ਪੰਜਾਬ ਦੀ ਲੋਹੜੀ ਦਾ ਆਪਣਾ ਵੱਖਰਾ ਹੀ ਲੋਕ ਰੰਗ ਹੈ। ਇੱਥੇ ਸਾਲ ਭਰ ਲੋਕਾਂ ਨੂੰ ਲੋਹੜੀ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਖ਼ਾਸ ਤੌਰ 'ਤੇ ਜਦੋਂ ਘਰ 'ਚ ਵਿਆਹ ਹੋਵੇ ਜਾਂ ਬੱਚਾ ਪੈਦਾ ਹੋਇਆ ਹੋਵੇ ਤਾਂ ਘਰ ਤੇ ਆਲੇ-ਦੁਆਲੇ ਦੇ ਗੁਆਂਢੀਆਂ 'ਚ ਵੀ ਖੁਸ਼ੀ ਦਾ ਮਾਹੌਲ ਛਾ ਜਾਂਦਾ ਹੈ। ਉੱਥੇ ਭੰਗੜਾ, ਗਿੱਧੇ ਤੋਂ ਇਲਾਵਾ ਢੋਲ, ਡੀ.ਜੇ., ਪਤੰਗਬਾਜ਼ੀ ਤੋਂ ਬਿਨਾਂ ਲੋਹੜੀ ਦਾ ਤਿਉਹਾਰ ਅਧੂਰਾ ਮਨਿਆ ਜਾਂਦਾ ਹੈ। ਜਿਵੇਂ ਜਿਵੇਂ ਲੋਹੜੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਡੋਰ ਤੇ ਪਤੰਗ ਖਰੀਦਣੀ ਸ਼ੁਰੂ ਕਰ ਦਿੱਤੀ ਹੈ ਤੇ ਆਸਮਾਨ ਪਤੰਗਾਂ ਨਾਲ ਭਰਨੀ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ੁਰੂ ਕੀਤੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ, ਜਾਣੋ ਕੀ ਹੈ ਪੂਰੀ ਯੋਜਨਾ

ਚਾਈਨਾ ਡੋਰ ਖਿਲਾਫ਼ ਪ੍ਰਸ਼ਾਸਨ ਦੀ ਸਖ਼ਤੀ ਕਾਰਨ ਲੋਕਾਂ ਦਾ ਰੁਝਾਨ ਹੱਥ ਨਾਲ ਸੂਤੀ ਹੋਈ ਮਾਂਝੇ ਦੀ ਡੋਰ ਵੱਲ ਵਧ ਰਿਹਾ ਹੈ। ਕਿਹਾ ਜਾਂਦਾ ਹੈ ਕਿ ਇਕ ਦੌਰ ਇਹੋ ਜਿਹਾ ਸੀ ਜਦੋਂ ਦਰੇਸੀ ਵਿਖੇ ਮਾਂਝੇ ਦੀ ਹੱਥ ਨਾਲ ਡੋਰ ਸੁਤਵਾਉਣ ਲਈ ਰਾਤ-ਰਾਤ ਭਰ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਿਆ ਕਰਦੇ ਸੀ। ਅੱਡਾ ਸੰਚਾਲਕ ਸੁਰਿੰਦਰ ਕੁਮਾਰ ਨੇ ਕਿਹਾ ਕਿ ਕਰੀਬ 75 ਸਾਲਾਂ ਤੋਂ ਓਹ ਆਪਣੇ ਬਜੁਰਗਾਂ ਦਾ ਅੱਡਾ ਚਲਾ ਰਹੇ ਹਨ। ਇਸ ਦੌਰਾਨ ਪਲਾਸਟਿਕ ਦੀ ਡੋਰ ਆਉਣ ਨਾਲ ਉਨ੍ਹਾਂ ਦਾ ਕਾਰੋਬਾਰ ਘਟ ਗਿਆ ਸੀ, ਪਰ ਪੁਲਸ ਦੀ ਸਖ਼ਤੀ ਦੇ ਚਲਦਿਆਂ ਤੇ ਕਾਤਿਲ ਡੋਰ ਕਾਰਨ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਲੋਕ ਪਹਿਲਾਂ ਨਾਲ ਜਾਗਰੂਕ ਹੋਏ ਹਨ ਤੇ ਉਨ੍ਹਾਂ ਦਾ ਫਿਰ ਤੋਂ ਮਾਂਝੇ ਦੀ ਡੋਰ ਵਾਲੇ ਪਾਸੇ ਰੁਝਾਨ ਵਧ ਗਿਆ ਹੈ ਜੋ ਕਿ ਚੰਗੀ ਗੱਲ ਹੈ।

ਇਹ ਵੀ ਪੜ੍ਹੋ- ਮੈਡੀਕਲ ਪ੍ਰੀਖਿਆ ਦੇਣ ਗਈ ਪ੍ਰੀਖਿਆਰਥੀ ਦੀ ਚੈਕਿੰਗ ਦੌਰਾਨ ਜੋ ਹੋਇਆ, ਸਭ ਰਹਿ ਗਏ ਹੈਰਾਨ, ਦੇਖੋ ਵੀਡੀਓ

ਉਨ੍ਹਾਂ ਦਾ ਦਾਅਵਾ ਹੈ ਕਿ ਹੱਥ ਨਾਲ ਸੂਤੀ ਹੋਈ ਮਾਂਝੇ ਦੀ ਡੋਰ ਦਾ ਜਵਾਬ ਨਹੀਂ ਜੋ ਕਿ ਕਾਤਿਲ ਡੋਰ ਨੂੰ ਮਾਤ ਦੇ ਦਵੇਗੀ। ਮਾਂਝੇ ਦੀ ਡੋਰ ਨਾਲ ਪਤੰਗਬਾਜ਼ੀ ਦਾ ਮਜ਼ਾ ਹੀ ਕੁਝ ਹੋਰ ਹੈ ਜੋ ਕਿ ਪਲਾਸਟਿਕ ਦੀ ਡੋਰ ਨਾਲੋਂ ਸਸਤੀ ਹੈ ਤੇ ਕਿਸੇ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਂਦੀ। ਉੱਥੇ ਹੀ ਕਾਤਿਲ ਡੋਰ ਹਰ ਸਾਲ ਜਾਨੀ ਨੁਕਸਾਨ ਤੋਂ ਇਲਾਵਾ ਪੰਛੀਆਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਅਜਿਹੇ ਹਾਲਾਤ 'ਚ ਕਾਤਿਲ ਡੋਰ ਦਾ ਬਾਜ਼ਾਰਾਂ ਚ ਚੋਰੀ ਛੁਪੇ ਮਹਿੰਗੇ ਰੇਟਾਂ 'ਤੇ ਵਿਕਣਾ ਚਿੰਤਾ ਦਾ ਵਿਸ਼ਾ ਹੈ, ਇਸ ਲਈ ਇਸ ਪਾਸੇ ਹੋਰ ਸਖ਼ਤੀ ਕਰਨ ਦੀ ਲੋੜ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh