ਫੂਡ ਸੇਫਟੀ ਵਿਭਾਗ ਨੇ ਬਰਾਮਦ ਕੀਤਾ 40 ਕਿਲੋ ਨਕਲੀ ਦੇਸੀ ਘਿਓ

07/23/2020 2:43:29 AM

ਜ਼ੀਰਾ,(ਅਕਾਲੀਆਂਵਾਲਾ)– ਪੰਜਾਬ ਸਰਕਾਰ ਵੱਲੋਂ ਨਕਲੀ ਵਸਤੂਆਂ ਬਣਾਉਣ ਵਾਲੀਆਂ ਕੰਪਨੀਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਸਿਹਤ ਅਫਸਰ ਡਾ. ਅਨੀਤਾ, ਫੂਡ ਸੇਫਟੀ ਅਫਸਰ ਮਨਜਿੰਦਰ ਸਿੰਘ ਢਿੱਲੋਂ ਅਤੇ ਹਰਵਿੰਦਰ ਸਿੰਘ ਆਦਿ ਟੀਮ ਨੇ ਜ਼ੀਰਾ ਦੇ ਕ੍ਰਿਸ਼ਨਾ ਮੰਦਰ ਕੋਲ ਛਾਪਾਮਾਰੀ ਕਰ ਕੇ 40 ਕਿਲੋ ਨਕਲੀ ਦੇਸੀ ਘਿਓ ਨੂੰ ਬਰਾਮਦ ਹੈ, ਜੋ ਮੋਗਾ ਦੇ ਇਕ ਦੁਕਾਨਦਾਰ ਤੋਂ ਲਿਆਂਦਾ ਗਿਆ ਸੀ। ਯਾਦ ਰਹੇ ਕਿ ਨਗਰ ਕੌਂਸਲ ਦੇ ਉੱਪ ਪ੍ਰਧਾਨ ਅਤੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਹਰੀਸ਼ ਕੁਮਾਰ ਤਾਂਗਰਾ ਕਈ ਵਾਰ ਐਲਾਨ ਕਰ ਚੁੱਕੇ ਹਨ ਕਿ ਕਰਿਆਨਾ ਯੂਨੀਅਨ ਨਕਲੀ ਵਸਤੂਆਂ ਵੇਚਣ ਵਾਲਿਆਂ ਦੇ ਨਾਲ ਨਹੀਂ ਹੈ। ਅਜਿਹਾ ਧੰਦਾ ਕਰਨ ਵਾਲਿਆਂ ਦਾ ਕਦੇ ਵੀ ਸਾਥ ਨਹੀਂ ਦੇਵੇਗੀ ਅਤੇ ਇਸ ਘਿਓ ਦੀ ਬਰਾਮਦਗੀ ਮੌਕੇ ਉਹ ਖੁਦ ਵੀ ਮੌਜੂਦ ਸਨ, ਜਿਨ੍ਹਾਂ ਨੇ ਆਖਿਆ ਕਿ ਅਜਿਹੀਆਂ ਵਸਤੂਆਂ ਵੇਚਣਾ ਮਨੁੱਖੀ ਜ਼ਿੰਦਗੀ ਨਾਲ ਵੱਡਾ ਖਿਲਵਾੜ ਹੈ। ਉਧਰ ਟੀਮ ਨੇ ‘ਜਗ ਬਾਣੀ’ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਜੋ ਛਾਪਾਮਾਰੀ ਕਰ ਕੇ ਨਕਲੀ ਘਿਓ ਬਰਾਮਦ ਕੀਤਾ ਗਿਆ ਹੈ ਇਸ ਦੀ ਅਲੱਗ ਅਲੱਗ ਪੈਕਿੰਗ ਕੀਤੀ ਹੋਈ ਸੀ, ਜੋ ਤਾਇਲ ਟ੍ਰੇਡਿੰਗ ਕੰਪਨੀ ਮੋਗਾ ਤੋਂ ਮੰਗਵਾਇਆ ਗਿਆ ਸੀ। ਇਹ ਨਕਲੀ ਘਿਓ ਪੰਜਾਬ ਹੀ ਨਹੀਂ ਸਗੋਂ ਹਰਿਆਣਾ ਤੋਂ ਵੀ ਸਪਲਾਈ ਤੋਂ ਵੀ ਸਪਲਾਈ ਹੁੰਦਾ ਹੈ। ਬਰਾਮਦ ਗਏ ਘਿਓ ਨੂੰ ਨਸ਼ਟ ਕਰ ਕੇ ਬਾਕੀ ਸੀਲ ਬੰਦ ਕਰ ਕੇ ਸੈਂਪਲ ਭਰ ਕੇ ਫੂਡ ਐਂਡ ਡਰੱਗ ਲੈਬਾਰਟਰੀ ਖਰੜ ਨੂੰ ਜਾਂਚ ਦੇ ਲਈ ਭੇਜ ਦਿੱਤਾ ਗਿਆ ਹੈ।

Bharat Thapa

This news is Content Editor Bharat Thapa