ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ, 7 ਪ੍ਰਾਈਵੇਟ ਫੈਕਟਰੀ ਦੀਆਂ ਬੀਬੀਆਂ,ਪੁਲਸ ਮੁਲਾਜ਼ਮ ਸਣੇ 11 ਜ਼ਖ਼ਮੀ

01/13/2021 3:00:46 PM

ਤਪਾ ਮੰਡੀ (ਸ਼ਾਮ,ਗਰਗ): ਇਲਾਕੇ ’ਚ ਪੈ ਰਹੀ ਸੰਘਣੀ ਧੁੰਦ ਬਰਨਾਲਾ-ਬਠਿੰਡਾ ਮੁੱਖ ਮਾਰਗ ਤੇ ਪ੍ਰਾਈਵੇਟ ਫੈਕਟਰੀ ਦੀ ਖਸਤਾ ਹਾਲਤ ’ਚ ਗੱਡੀ ਭੂੰਗ ਦੀ ਟਰੈਕਟਰ ਟਰਾਲੀ ਨਾਲ ਟਕਰਾਉਣ ਤੋਂ ਬਾਅਦ ਜਦ ਪੁਲਸ ਦੀ ਜੈਂਕੀ ਨੰਬਰ 3 ਗੱਡੀ ਮੌਕੇ ਤੇ ਪੁੱਜੀ ਤਾਂ ਪਿੱਛੋਂ ਆਉਂਦੇ ਤੇਜ਼ ਰਫਤਾਰ ਕੈਂਟਰ ਵੱਜਿਆ ਜਿਸ ਕਾਰਨ ਪ੍ਰਾਈਵੇਟ ਫੈਕਟਰੀ ਦੀ ਗੱਡੀ ’ਚ ਸਵਾਰ 7 ਬੀਬੀਆਂ ਪੁਲਸ ਮੁਲਾਜ਼ਮ ਅਤੇ ਕੈਂਟਰ ਚਾਲਕ,ਪਤੀ-ਪਤਨੀ ਸਮੇਤ 11 ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ।

ਮੌਕੇ ਤੇ ਪ੍ਰਾਪਤ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰਾਮਪੁਰਾ ਸਾਈਡ ਤੋਂ ਤੂੜੀ ਦੇ ਭੂੰਗ ਦੀ ਭਰੀ ਟਰੈਕਟਰ-ਟਰਾਲੀ ’ਚ ਇੱਕ ਪ੍ਰਾਈਵੇਟ ਫੈਕਟਰੀ ਦੀ ਗੱਡੀ ਦੂਰ-ਦੁਰਾਡੇ ਤੋਂ ਮਿੱਲ ’ਚ ਕੰਮ ਕਰਦੇ ਕਰਮਚਾਰੀਆਂ ਨੂੰ ਲੈ ਕੇ ਆ ਰਹੀ ਸੀ ਨਾਲ ਟਕਰਾਉਣ ਨਾਲ ਭੂੰਗ ਫੱਟਣ ਕਾਰਨ ਫੈਕਟਰੀ ਦੀ ਗੱਡੀ ਨੁਕਸਾਨੀ ਗਈ ਹੈ ਅਤੇ 7 ਜਨਾਨੀਆਂ ਜ਼ਖ਼ਮੀ ਹੋ ਗਈਆਂ ਹਨ,ਜਦ ਪੁਲਸ ਦੀ ਜੈਂਕੀ ਨੰਬਰ 03 ਘਟਨਾ ਥਾਂ ਤੇ ਪੁੱਜੀ ਤਾਂ ਪਿੱਛੋਂ ਆਉਂਦਾ ਤੇਜ਼ ਰਫਤਾਰ ਕੈਂਟਰ ਪੁਲਸ ਦੀ ਜੈਂਕੀ ਗੱਡੀ ’ਚ ਵੱਜਣ ਕਾਰਨ ਪੁਲਸ ਡਰਾਇਵਰ ਰਾਜ ਕੁਮਾਰ ਅਤੇ ਕੈਂਟਰ ਚਾਲਕ ਗੁਰਲਾਭ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗੰਗਾ (ਗੋਨਿਆਣਾ) ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਤਪਾ ਦਾਖ਼ਲ ਕਰਵਾਇਆ ਗਿਆ।ਇਸੇ ਤਰ੍ਹਾਂ ਪ੍ਰਾਈਵੇਟ ਫੈਕਟਰੀ ਦੇ ਮਾਲਕਾਂ ਨੇ ਗੁਰਦੀਪ ਕੌਰ, ਪ੍ਰਵੀਨ ਕੌਰ, ਲਛਮੀ, ਹਰਪਾਲ ਕੌਰ, ਮੁੱਕੋ,ਸਿਮਰਜੀਤ ਕੌਰ, ਮਨਪ੍ਰੀਤ ਕੌਰ ਨੂੰ ਪ੍ਰਾਈਵੇਟ ਕਲੀਨਿਕ ’ਚ ਮੱਲ੍ਹਮ ਪੱਟੀ ਕਰਨ ਉਪਰੰਤ ਛੁੱਟੀ ਦੇ ਦਿੱਤੀ ਹੈ। 

ਇੱਕ ਹੋਰ ਹਾਦਸੇ ’ਚ ਖ਼ੜ੍ਹੇ ਟਰੱਕ ’ਚ ਕਾਰ ਵੱਜਣ ਕਾਰਨ ਸਵਾਰ ਪਤੀ-ਪਤਨੀ ਜੋ ਠੁੱਲੀਵਾਲ ਤੋਂ ਰਾਮਪੁਰਾ ਜਾ ਰਹੇ ਸੀ ’ਚ ਤਰਨਜੀਤ ਕੌਰ ਪਤਨੀ ਗੁਰਬਖਸ਼ ਸਿੰਘ ਵਾਸੀ ਠੁੱਲੀਵਾਲ ਜ਼ਖ਼ਮੀ ਹੋ ਗਏ। ਮੌਕੇ ਤੇ ਹਾਜ਼ਰ ਭੂੰਗ ਮਾਲਕਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਫੈਕਟਰੀ ਦੀ ਗੱਡੀ ਜਿਸ ’ਚ 25-30 ਜਨਾਨੀਆਂ ਕਰਮਚਾਰੀ ਸਵਾਰ ਸਨ, ਨਾਲ ਟਕਰਾਉਣ ਕਾਰਨ ਜ਼ਖ਼ਮੀ ਹੋ ਗਈਆਂ ਹਨ ਜਿਨ੍ਹਾਂ ਨੂੰ ਫੈਕਟਰੀ ਦੀ ਇੱਕ ਸੂਮੋ ਰਾਹੀ ਹਸਪਤਾਲ ’ਚ ਇਲਾਜ ਲਈ ਲੈ ਗਏ ਹਨ ਅਤੇ ਗੱਡੀ ਹਾਦਸਾਗ੍ਰਸਤ ਹੋ ਗਈ ਹੈ, ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਖਸਤਾ ਹਾਲਤ ’ਚ ਗੱਡੀਆਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਇਨ੍ਹਾਂ ਹਾਦਸਿਆਂ ਤੋਂ ਬਾਅਦ ਥਾਣਾ ਮੁੱਖੀ ਨਰਦੇਵ ਸਿੰਘ,ਸਹਾਇਕ ਥਾਣੇਦਾਰ ਗੁਰਦੀਪ ਸਿੰਘ, ਸਹਾਇਕ ਥਾਣੇਦਾਰ ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮਾਂ ਨੇ ਹਾਈਵੇਅ ਤੋਂ ਲੰਘ ਰਹੇ ਵਾਹਨ ਚਾਲਕਾਂ ਨੂੰ ਧੀਮੀ ਗਤੀ ਨਾਲ ਚਲਾਉਣ ਲਈ ਪ੍ਰੇਰਿਤ ਕੀਤਾ ਤਾਂ ਕਿ ਹਾਦਸਿਆਂ ਤੋਂ ਬਚਾਅ ਰਹੇ। ਜਦ ਪ੍ਰਾਈਵੇਟ ਫੈਕਟਰੀ ਦੇ ਇੱਕ ਅਧਿਕਾਰੀ ਨਾਲ ਵਾਰ-ਵਾਰ ਫੋਨ ਕੀਤਾ ਤਾਂ ਮੋਬਾਇਲ ਚੁੱਕਣਾ ਮੁਨਾਸਿਫ਼ ਨਹੀ ਸਮਝਿਆ।


Shyna

Content Editor

Related News