ਸ਼ਰਾਰਤੀਆਂ ਪਾੜੀਆਂ ਗੈਰੀ ਫਾਰਮ ਦੀਆਂ ਫਲੈਕਸਾਂ

01/16/2020 11:43:12 AM

ਭਾਦਸੋਂ (ਅਵਤਾਰ): ਪੁਰਾਤਨ ਸੱਭਿਆਚਾਰਕ ਰਵਾਇਤਾਂ ਅਤੇ ਕਲਾਵਾਂ ਨੂੰ ਆਪਣੇ ਕਲਾਵੇ ਵਿਚ ਲਪੇਟ ਕੇ ਦੁਨੀਆ ਭਰ ਵਿਚ ਸੱਭਿਆਚਾਰ ਦੀ ਮਸ਼ਹੂਰੀ ਕਰਨ ਵਾਲੇ ਗੈਰੀ ਫਾਰਮ ਹਾਊਸ ਨਾਨੋਕੀ ਦੀਆਂ ਕੁਝ ਸ਼ਰਾਰਤੀ ਅਨਸਰਾਂ ਨੇ ਗੈਰੀ ਫਾਰਮ ਨਾਨੋਕੀ ਦੀ ਸੜਕ 'ਤੇ ਲੱਗੀਆਂ ਫਲੈਕਸਾਂ ਨੂੰ ਪਾੜ ਦਿੱਤਾ ਹੈ। ਗੈਰੀ ਫਾਰਮ ਦੇ ਐੱਮ. ਡੀ. ਅਬਜਿੰਦਰ ਸਿੰਘ ਜੋਗੀ ਗਰੇਵਾਲ, ਭੁਪਿੰਦਰ ਸਿੰਘ ਭੂਪਾ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਗੈਰੀ ਫਾਰਮ ਦੀਆਂ ਫਲੈਕਸਾਂ ਨੂੰ ਪਾੜ ਕੇ ਨੁਕਸਾਨ ਕਰ ਦਿੱਤਾ ਹੈ। ਉਨ੍ਹਾਂ ਥਾਣਾ ਭਾਦਸੋਂ ਵਿਖੇ ਇਤਲਾਹ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੈਰੀ ਫਾਰਮ ਵਿਖੇ ਦੁਨੀਆ ਭਰ ਵਿਚ ਪ੍ਰਸਿੱਧ ਕਲਾਕਾਰ, ਰਾਜਨੀਤਕ ਸ਼ਖਸੀਅਤਾਂ, ਸਰਕਾਰ ਦੇ ਵੱਖ ਵੱਖ ਉੱਚ ਅਹੁਦਿਆਂ 'ਤੇ ਬੈਠੇ ਅਧਿਕਾਰੀ ਅਤੇ ਇਲਾਕੇ ਭਰ ਦੇ ਸਕੂਲ਼ਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਬਹੁਤ ਸਾਰੇ ਲੋਕ ਇਸ ਫਾਰਮ ਵਿਚ ਆ ਕੇ ਪੁਰਾਤਨ ਸੱਭਿਆਚਾਰ ਦੀਆਂ ਕਲਾਕ੍ਰਿਤੀਆਂ ਦੇਖ ਕੇ ਮਨ ਪਰਚਾਉਂਦੇ ਹਨ। ਸ਼ਰਾਰਤੀ ਅਨਸਰਾਂ ਦੁਆਰਾ ਕੀਤੀ ਗਈ ਇਸ ਹਰਕਤ ਦੀ ਇਲਾਕੇ ਵਿਚ ਸਖਤ ਨਿੰਦਾ ਹੋ ਰਹੀ ਹੈ।


Shyna

Content Editor

Related News