ਤਿਰੰਗਾ ਝੰਡਾ ਲੈਕੇ ਗਾਉਂਦੇ ਕਿਸਾਨ-ਮਾਂ ਤੂਝੇ ਸਲਾਮ

01/24/2021 4:51:50 PM

ਮਲੋਟ ( ਜੁਨੇਜਾ): ਖੇਤੀ ਕਾਨੂੰਨਾਂ ਵਿਰੁੱਧ ਚਲ ਰਹੇ ਕਿਸਾਨ ਸੰਘਰਸ਼ ਦੌਰਾਨ 26 ਜਨਵਰੀ ਦੀ ਦਿੱਲੀ ਵਿਖੇ ਟਰੈਕਟਰ ਪਰੇਡ ਨੂੰ ਲੈਕੇ ਪੰਜਾਬ ਦੇ ਹਰ ਬੱਚੇ ਜਵਾਨ ਅਤੇ ਬਜ਼ੁਰਗ ਵਿਚ ਪੂਰੀ ਤਰ੍ਹਾਂ ਜਨੂੰਨ ਭਰਿਆ ਪਿਆ ਹੈ। ਜਿੱਥੇ ਫਾਜ਼ਿਲਕਾ ਤੋਂ ਲੈਕੇ ਦਿੱਲੀ ਜਾਣ ਵਾਲੇ ਕੌਮੀ ਸ਼ਾਹ ਮਾਰਗ ਉਪਰ ਟਰੈਕਟਰਾਂ ਦੀ ਭੀਡ਼ ਹੈ ਉੱਥੇ ਪਿੰਡਾਂ ਵਿਚ ਇਸ ਦੀ ਤਿਆਰੀ ਨੂੰ ਲੈ ਕਿਸਾਨਾਂ ਨੇ ਦਿਨ-ਰਾਤ ਇਕ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਆਮ ਲੋਕਾਂ ਵਿਚ ਜੋਸ਼ ਭਰਨ ਲਈ ਦਿੱਲੀ ਜਾ ਰਹੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਟਰੈਕਟਰਾਂ , ਵੱਡੇ ਟਰਾਲਿਆਂ ਉੱਪਰ ਲੱਦੇ ਟਰੈਕਟਰਾਂ ਤੋਂ ਇਲਾਵਾ ਟਰੈਕਟਰਾਂ ਦੇ ਵੱਖ-ਵੱਖ ਤਰ੍ਹਾਂ ਦੇ ਕਰਤਬਾਂ ਦਾ ਸ਼ੋਸ਼ਲ ਮੀਡੀਆ ’ਤੇ ਜ਼ੋਰ ਹੈ।

ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਵੀਡੀਓ ਵਿਚ ਦੋ ਨੌਜਵਾਨਾਂ ਵੱਲੋਂ ਆਪਣੇ ਟਰੈਕਟਰਾਂ ਦੇ ਅਗਲੇ ਟਾਇਰ ਚੁੱਕ ਕੇ ਉੱਪਰ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ ਅਤੇ ਦੋਨੇ ਚਾਲਕ ਖੁਦ ਪਰੇਡ ਕਰਨ ਵਾਲੇ ਸਿਪਾਹੀਆਂ ਦੀ ਮੁਦਰਾ ਵਿਚ ਆਪ ਵੀ ਖਡ਼ ਜਾਂਦੇ ਹਨ। ਇਸ ਵੀਡੀਓ ਦੇ ਨਾਲ ਦੀ ਗੀਤ ‘ਜਹਾਂ ਵਹਾਂ ਸਾਰਾ ਜਹਾਂ ਦੇਖ ਲਿਆ ਹੈ ਅਬ ਤੱਕ ਭੀ ਤੇਰੇ ਜੇਸਾ ਕੋਈ ਨਹੀਂ’ , ‘ਸਭ ਸੇ ਪਿਆਰੀ ਹੈ ਤੇਰੀ ਸੂਰਤ ਪਿਆਰ ਹੈ ਬੱਸ ਤੇਰਾ ਪਿਆਰ ਹੀ ਮਾਂ ਤੂਝੇ ਸਲਾਮ’ ਨੇ ਸਭਨਾਂ ਦਾ ਮਨ ਮੋਹ ਲਿਆ । ਇਸ ਤੋਂ ਇਲਾਵਾ ਜਿੱਥੇ ਵੱਡੇ-ਵੱਡੇ ਟਰਾਲਿਆਂ ਉਪਰ 5-5,6-6 ਟਰੈਕਟਰ ਲੱਦੇ ਹਨ।ਇਸ ਤਰ੍ਹਾਂ ਦੇ ਜਨੂੰਨ ਅਤੇ ਜੋਸ਼ ਨੂੰ ਵੇਖਦਿਆਂ ਕਿਸਾਨ ਆਗੂ ਸੁਰਜੀਤ ਸਿੰਘ ਘੱਗਾ ਨੇ ਕਿ ਕਿਸਾਨ ਸੰਘਰਸ਼ ਵਿਚ ਜੰਗ ਜਿੱਤਣ ਵਾਲੇ ਹਨ ਬੱਸ ਇਸ ਪਰੇਡ ਦੌਰਾਨ ਸਾਰੇ ਆਗੂਆਂ ਦੇ ਕਹੇ ਅਨੁਸਾਰ ਜਾਬਤੇ ਅਤੇ ਹੋਸ਼ ਤੋਂ ਕੰਮ ਲੈਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ।

Shyna

This news is Content Editor Shyna