ਨਸ਼ੀਲੇ ਪਦਾਰਥਾਂ ਸਮੇਤ ਪੰਜ ਵਿਅਕਤੀ ਕਾਬੂ, ਦੋ ਫਰਾਰ

03/19/2020 3:22:21 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ): ਪੁਲਸ ਨੇ ਛੇ ਕੇਸਾਂ 'ਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਦੋ ਵਿਅਕਤੀ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੁਨਾਮ ਦੇ ਪੁਲਸ ਅਧਿਕਾਰੀ ਕਰਮ ਸਿੰਘ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਸੰਗਰੂਰ ਦੇ ਪੁਲਸ ਅਧਿਕਾਰੀ ਕਸ਼ਮੀਰ ਸਿੰਘ ਜਦੋਂ ਚੈਕਿੰਗ ਦੌਰਾਨ ਅਨਾਜ ਮੰਡੀ ਸੁਨਾਮ ਮੌਜੂਦ ਸਨ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਮਨਪ੍ਰੀਤ ਕੌਰ ਉਰਫ ਪੂਜਾ ਵਾਸੀ ਸੁਨਾਮ ਚਿੱਟਾ ਵੇਚਣ ਦੀ ਆਦੀ ਹੈ। ਉਸਨੂੰ ਇਹ ਚਿੱਟਾ ਗੇਜੋ ਕੌਰ ਵਾਸੀ ਸੁਨਾਮ ਸਪਲਾਈ ਕਰਦੀ ਹੈ। ਮਨਪ੍ਰੀਤ ਕੌਰ ਅੱਜ ਵੀ ਚਿੱਟਾ ਵੇਚਣ ਲਈ ਭਾਈ ਮੂਲਚੰਦ ਫਾਟਕ ਜਾਵੇਗੀ।

ਸੂਚਨਾ ਦੇ ਆਧਾਰ ਤੇ ਰੇਡ ਕਰਕੇ ਉਸ ਕੋਲੋਂ 8 ਗ੍ਰਾਮ ਚਿੱਟਾ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਗੇਜੋ ਕੌਰ ਦੀ ਗਿਰਫਤਾਰੀ ਬਾਕੀ ਹੈ। ਇਸੇ ਤਰ੍ਹਾਂ ਨਾਲ ਥਾਣਾ ਭਵਾਨੀਗੜ੍ਹ•ਦੇ ਪੁਲਸ ਅਧਿਕਾਰੀ ਸੰਤੋਖ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀ ਪ੍ਰਿਤਪਾਲ ਸਿੰਘ ਜਦੋਂ ਚੈਕਿੰਗ ਦੌਰਾਨ ਬਲਿਆਲ ਰੋਡ ਭਵਾਨੀਗੜ੍ਹ• ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਨਾਮ ਸਿੰਘ ਉਰਫ ਗਾਮਾ ਵਾਸੀ ਭਵਾਨੀਗੜ੍ਹ•, ਗੁਰਦਰਸ਼ਨ ਸਿੰਘ ਵਾਸੀ ਲਹਿਰਾ ਸਮੈਕ ਵੇਚਣ ਦੇ ਆਦੀ ਹਨ।

ਸੂਚਨਾ ਦੇ ਆਧਾਰ ਤੇ ਰੇਡ ਕਰਕੇ ਇਨ੍ਹਾਂ ਕੋਲੋਂ 17 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਇਕ ਹੋਰ ਮਾਮਲੇ ਵਿਚ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਪੁਲਸ ਪਾਰਟੀ ਡਾ. ਅੰਬੇਡਕਰ ਨਗਰ ਸੰਗਰੂਰ ਵੱਲ ਜਾ ਰਹੀ ਸੀ ਤਾਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਦੇਖ ਕੇ ਭੱਜ ਗਿਆ ਅਤੇ ਬੋਰਾ ਮੌਕੇ ਤੇ ਹੀ ਸੁੱਟ ਦਿੱਤਾ। ਬੋਰੇ 'ਚੋਂ 48 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਭੱਜਣ ਵਾਲੇ ਵਿਅਕਤੀ ਦੀ ਪਛਾਣ ਮਨਜਿੰਦਰ ਸਿੰਘ ਵਾਸੀ ਸੰਗਰੂਰ ਵਜੋਂ ਹੋਈ। ਉਸ ਵਿਰੁੱਧ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਨਾਲ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਪੁਲਸ ਛਾਬੜਾ ਚੌਕ ਮੌਜੂਦ ਸੀ ਤਾਂ ਇਕ ਔਰਤ ਆਉਂਦੀ ਦਿਖਾਈ ਦਿੱਤੀ। ਜਿਸ ਦੇ ਹੱਥ ਵਿਚ ਲਿਫਾਫਾ ਫੜ੍ਹਿਆ ਹੋਇਆ ਸੀ। ਪੁਲਸ ਪਾਰਟੀ ਨੂੰ ਦੇਖ ਕੇ ਉਸਨੇ ਲਿਫਾਫਾ ਹੇਠਾਂ ਸੁੱਟ ਦਿੱਤਾ। ਲਿਫਾਫੇ ਵਿਚੋਂ 400 ਗ੍ਰਾਮ ਗਾਂਜਾ ਬਰਾਮਦ ਕਰਕੇ ਔਰਤ ਗੀਤਾ ਵਾਸੀ ਸੰਗਰੂਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਨਾਲ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਗਸ਼ਤ ਦੌਰਾਨ ਉਭੇਵਾਲ ਨੂੰ ਜਾ ਰਹੀ ਸੀ ਤਾਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜੋ ਪੁਲਸ ਪਾਰਟੀ ਨੂੰ ਦੇਖਕੇ ਖੇਤਾਂ ਵੱਲ ਨੂੰ ਭੱਜਣ ਲੱਗਿਆ। ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 11 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਗਈ। ਗ੍ਰਿਫਤਾਰ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਸੰਗਰੂਰ ਵਜੋਂ ਹੋਈ। ਇਕ ਹੋਰ ਮਾਮਲੇ ਵਿਚ ਥਾਣਾ ਛਾਜਲੀ ਦੇ ਪੁਲਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਪਿੰਡ ਉਗਰਾਹਾਂ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਹੈਪੀ ਸ਼ਰਮਾ ਵਾਸੀ ਸੁਨਾਮ ਹਰਿਆਣਾ ਤੋਂ ਸਸਤੀ ਸ਼ਰਾਬ ਲਿਆਕੇ ਵੇਚਣ ਦਾ ਆਦੀ ਹੈ। ਉਹ ਅੱਜ ਵੀ ਆਪਣੀ ਕਾਰ ਵਿਚ ਸ਼ਰਾਬ ਲਿਆ ਕੇ ਨੀਲੋਵਾਲ ਹੋ ਕੇ ਸੁਨਾਮ ਵੱਲ ਨੂੰ ਜਾਵੇਗਾ। ਸੂਚਨਾ ਦੇ ਆਧਾਰ ਤੇ ਨਾਕੇਬੰਦੀ ਕਰਕੇ ਜਦੋਂ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸਨੂੰ ਕਾਰ ਨੂੰ ਮੋੜਣ ਦੀ ਕੋਸ਼ਿਸ਼ ਕੀਤੀ। ਕਾਰ ਬੰਦ ਹੋ ਗਈ। ਕਾਰ ਵਿਚੋਂ ਦੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਕਾਰ ਵਿਚੋਂ 240  ਬੋਤਲਾਂ ਦੇਸੀ ਸ਼ਰਾਬ ਹਰਿਆਣਾ ਬਰਾਮਦ ਹੋਈ। ਹੈਪੀ ਸ਼ਰਮਾ ਅਤੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna