ਨੌਜਵਾਨ ਨੂੰ ਪਹਿਲਾਂ ਕੁੱਟਿਆ, ਫਿਰ ਲੁੱਟਿਆ

05/20/2019 10:04:43 AM

ਗੁਰੂਹਰਸਹਾਏ (ਸੁਦੇਸ਼) – ਗੁਰੂਹਰਸਹਾਏ ਦੇ ਮੱਛੀ ਬਾਜ਼ਾਰ 'ਚ ਬੀਤੀ ਰਾਤ ਕਰੀਬ 9 ਵਜੇ 6 ਵਿਅਕਤੀਆਂ ਨੇ ਇਕ ਨੌਜਵਾਨ ਨੂੰ ਘੇਰ ਕੇ ਪਹਿਲਾਂ ਕੁੱਟਿਆ ਅਤੇ ਬਾਅਦ 'ਚ ਉਸ ਤੋਂ ਲੁੱਟ-ਖੋਹ ਕਰਕੇ ਚੱਲਦੇ ਬਣੇ। ਗੁਰੂਹਰਸਹਾਏ ਦੀ ਪੁਲਸ ਨੇ ਕੁੱਟ-ਮਾਰ ਅਤੇ ਲੁੱਟ-ਖੋਹ ਕਰਨ ਵਾਲੇ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਗੁਰਜੀਤ ਸਿੰਘ ਪੁੱਤਰ ਅਮਿਤ ਕੁਮਾਰ ਨੇ ਦੋਸ਼ ਲਾਇਆ ਕਿ ਉਸ ਦਾ ਜਤਿਨ, ਸਾਜਨ, ਦਾਉਨ, ਪ੍ਰਿੰਸ, ਸੂਰਤ ਅਤੇ ਗੌਰਵ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰਨ ਮਗਰੋਂ ਉਸ ਦੀ ਜੇਬ 'ਚੋਂ 41 ਹਾਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਏ। 

ਕੁੱਟਮਾਰ ਕਾਰਨ ਜ਼ਖਮੀ ਹੋਏ ਗੁਰਜੀਤ ਸਿੰਘ ਨੂੰ ਇਲਾਕੇ ਦੇ ਲੋਕਾਂ ਵਲੋਂ ਸਿਵਲ ਹਸਪਤਾਲ ਗੁਰੂਹਰਸਹਾਏ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਰਸ਼ਨ ਲਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜਤਿਨ ਪੁੱਤਰ ਕ੍ਰਿਸ਼ਨ, ਸਾਜਨ ਪੁੱਤਰ ਬੂਟਾ ਸਿੰਘ, ਦਾਉਨ ਪੁੱਤਰ ਅਨਵਰ, ਪ੍ਰਿੰਸ, ਸੂਰਜ ਪਠਾਨ, ਗੌਰਵ ਪਠਾਨ ਵਾਸੀਅਨ ਉਰਲਾ ਵਿਹੜਾ, ਬਸਤੀ ਗੁਰੂ ਕਰਮ ਸਿੰਘ ਗੁਰੂਹਰਸਹਾਏ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

rajwinder kaur

This news is Content Editor rajwinder kaur