ਬਿਨਾਂ ਮਨਜ਼ੂਰੀ ਚਲਾਇਆ ਜਾ ਰਿਹਾ ਸੀ ''ਮੱਛੀ'' ਫਾਰਮ, 2 ਵਿਅਕਤੀ ਲਏ ਹਿਰਾਸਤ ''ਚ

09/18/2019 11:49:01 AM

ਮੋਗਾ (ਗੋਪੀ ਰਾਊਕੇ)—ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਪਿੰਡ ਲੰਢੇਕੇ ਵਿਖੇ ਚੱਲਦੇ ਕਥਿਤ ਬਿਨਾਂ ਮਨਜ਼ੂਰੀ 'ਮੱਛੀ' ਫਾਰਮ ਦਾ ਨਗਰ ਨਿਗਮ ਮੋਗਾ ਦੇ ਮੇਅਰ ਅਕਸ਼ਿਤ ਜੈਨ ਨੇ ਸ਼ਿਕਾਇਤ ਮਿਲਣ ਮਗਰੋਂ ਸਖਤ ਨੋਟਿਸ ਲੈਂਦਿਆਂ ਇਸ ਨੂੰ ਤੁਰੰਤ ਬੰਦ ਕਰਵਾ ਦਿੱਤਾ। ਪਤਾ ਲੱਗਾ ਹੈ ਕਿ ਇਸ ਫਾਰਮ 'ਤੇ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਮੰਗੂਰ ਮੱਛੀ ਹੀ ਪਾਲੀ ਜਾ ਰਹੀ ਸੀ। ਮੇਅਰ ਅਕਸ਼ਿਤ ਜੈਨ ਨੇ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਅਮਰਜੀਤ ਸਿੰਘ ਲੰਢੇਕੇ, ਵੀਰਭਾਨ ਦਾਨਵ ਸਮੇਤ ਹੋਰ ਨਿਗਮ ਅਧਿਕਾਰੀਆਂ ਨੂੰ ਨਾਲ ਲੈ ਕੇ ਜਦੋਂ ਲੰਢੇਕੇ ਵਿਖੇ ਛਾਪੇਮਾਰੀ ਕੀਤੀ ਤਾਂ ਜਾਲ ਲਾ ਕੇ ਸਟੇਡੀਅਮ ਵਾਲੀ ਥਾਂ, ਜਿਸ 'ਚ ਹੁਣ ਪਾਣੀ ਭਰਿਆ ਹੋਇਆ ਹੈ, 'ਚੋਂ ਮੱਛੀ ਕੱਢ ਰਹੇ ਵਿਅਕਤੀਆਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਇਨ੍ਹਾਂ 4 'ਚੋਂ 2 ਤਾਂ ਭੱਜ ਨਿਕਲੇ, ਜਦਕਿ 2 ਨੂੰ ਮੌਕੇ 'ਤੇ ਪੁੱਜੀ ਥਾਣਾ ਸਿਟੀ-1 ਦੀ ਪੁਲਸ ਨੇ ਹਿਰਾਸਤ 'ਚ ਲੈ ਲਿਆ। ਇਸ ਸਬੰਧੀ ਗੱਲਬਾਤ ਕਰਦਿਆਂ ਮੇਅਰ ਨੇ ਕਿਹਾ ਕਿ ਇੱਥੇ ਕੋਈ ਮੱਛੀਆਂ ਪਾਲਣ ਸਬੰਧੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ।

Shyna

This news is Content Editor Shyna