ਸਾਲ ਦਾ ਪਹਿਲਾ ਖੰਡਗ੍ਰਾਸ ਚੰਦਰ ਗ੍ਰਹਿਣ ਪੂੰਨਿਆ ਦੀ ਰਾਤ 16 ਮਈ ਨੂੰ, ਨਹੀਂ ਲੱਗੇਗਾ ਸੂਤਕ

05/06/2022 5:04:14 PM

ਜੈਤੋ (ਰਘੂਨੰਦਨ ਪਰਾਸ਼ਰ) : ਸਾਲ ਦਾ ਪਹਿਲਾ ਖੰਡਗ੍ਰਾਸ ਚੰਦਰ ਗ੍ਰਹਿਣ ਵਿਸਾਖ ਦੀ ਪੁੰਨਿਆ ਸੋਮਵਾਰ 16 ਮਈ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 7.58 ਵਜੇ ਲੱਗੇਗਾ ਅਤੇ 11.25 ਵਜੇ ਤੱਕ ਰਹੇਗਾ। ਇਹ ਜਾਣਕਾਰੀ ਉੱਘੇ ਜੋਤਿਸਾਚਾਰੀਆ ਮਰਹੂਮ ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲੰਕਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਅੱਜ ਜੈਤੋ ਵਿਖੇ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਗ੍ਰਹਿਣ ਨਹੀਂ ਦੇਖ ਸਕਣਗੇ ਕਿਉਂਕਿ ਇਹ ਭਾਰਤ 'ਚ ਨਜ਼ਰ ਨਹੀਂ ਆਵੇਗਾ। ਇਸ ਲਈ ਲੋਕਾਂ ਨੂੰ ਕਿਸੇ ਪ੍ਰਕਾਰ ਦੇ ਪਰਹੇਜ਼ ਦੀ ਲੋੜ ਨਹੀਂ ਹੈ ਅਤੇ ਨਾ ਹੀ ਸੂਤਕ ਲੱਗੇਗਾ।

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ

ਇਹ ਗ੍ਰਹਿਣ ਪੱਛਮੀ ਏਸ਼ੀਆ, ਮੱਧ-ਪੂਰਬੀ ਅਫਰੀਕਾ, ਉੱਤਰੀ ਅਤੇ ਦੱਖਣੀ ਅਮਰੀਕਾ ਦੇ ਜ਼ਿਆਦਾਤਰ ਦੇਸ਼ਾਂ, ਫਿਜੀ, ਨਿਊਜ਼ੀਲੈਂਡ ਅਤੇ ਕੈਨੇਡਾ ਆਦਿ ਦੇਸ਼ਾਂ 'ਚ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਚੰਦਰ ਗ੍ਰਹਿਣ ਪੂਰੀ ਤਰ੍ਹਾਂ ਦੱਖਣੀ ਅਮਰੀਕਾ 'ਚ ਦਿਖਾਈ ਦੇਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ


Anuradha

Content Editor

Related News