ਨਜਾਇਜ਼ ਤੌਰ ''ਤੇ ਪਟਾਕੇ ਸਟੋਰ ਕਰਨ ਵਾਲੇ ਚਾਰ ਦੁਕਾਨਦਾਰਾਂ ਖ਼ਿਲਾਫ਼ ਮਾਮਲੇ ਦਰਜ

11/11/2020 3:33:29 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ, ਖ਼ੁਰਾਣਾ): ਬਿਨਾਂ ਲਾਇਸੈਂਸ ਤੇ ਸੇਫ਼ਟੀ ਪ੍ਰਬੰਧਾਂ ਦੇ ਪਟਾਕੇ ਸਟੋਰ ਕਰਨ ਦੇ ਮਾਮਲੇ 'ਚ ਥਾਣਾ ਸਿਟੀ ਪੁਲਸ ਟੀਮ ਨੇ ਚਾਰ ਦੁਕਾਨਦਾਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਵਰਣਨਯੋਗ ਹੈ ਕਿ ਮੰਗਲਵਾਰ ਬਾਅਦ ਦੁਪਹਿਰ ਪੁਲਸ ਨੇ ਐਕਸ਼ਨ ਲੈਂਦਿਆਂ ਸ਼ਹਿਰ ਭਰ ਅੰਦਰ ਦੁਕਾਨਾਂ ਦੀ ਚੈਕਿੰਗ ਕੀਤੀ ਸੀ, ਜਿਸ ਤਹਿਤ ਵੱਡੀ ਮਾਤਰਾ 'ਚ ਸਟੋਰ ਕੀਤੇ ਪਟਾਕੇ ਬਰਾਮਦ ਕੀਤੇ ਗਏ ਸਨ।

ਜਾਣਕਾਰੀ ਅਨੁਸਾਰ ਦਬਿਸ਼ ਦੌਰਾਨ ਪੁਲਸ ਨੇ ਦੁਕਾਨਦਾਰ ਜਸਬੀਰ ਸਿੰਘ ਉਰਫ਼ ਟੀਟੂ ਪੁੱਤਰ ਦਰਸ਼ਨ ਰਾਮ ਵਾਸੀ ਸੁਭਾਸ਼ ਨਗਰ, ਤਰਸੇਮ ਕੁਮਾਰ ਪੁੱਤਰ ਮੁਲਖ ਰਾਜ ਕੁਮਾਰ ਵਾਸੀ ਮੌੜ ਰੋਡ ਗਲੀ ਨੰਬਰ 5, ਵਿਸ਼ਾਲ ਕੁਮਾਰ ਉਰਫ਼ ਗੋਲਡੀ ਪੁੱਤਰ ਸੋਹਨ ਲਾਲ ਤੇ ਸੋਹਨ ਲਾਲ ਪੁੱਤਰ ਹਜ਼ਾਰੀ ਲਾਲ ਵਾਸੀਆਨ ਤੇਲੀਆਂ ਵਾਲੀ ਗਲੀ ਨੂੰ ਕਾਬੂ ਕੀਤਾ। ਕਥਿਤ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Shyna

This news is Content Editor Shyna