ਸੰਦੌੜ ''ਚ ਕਿਸੇ ਕੋਲ ਨਹੀਂ ਹੈ ਪਟਾਕਿਆਂ ਦੀ ਵਿਕਰੀ ਦਾ ਆਰ. ਜੀ. ਲਾਇਸੈਂਸ

11/08/2020 4:47:37 PM

ਸੰਦੌੜ (ਰਿਖੀ)— ਦੇਸ਼ 'ਚ ਦਿੱਲੀ, ਚੰਡੀਗੜ੍ਹ ਸਮੇਤ ਕਈ ਸ਼ਹਿਰਾਂ 'ਚ 30 ਨਵੰਬਰ ਤੱਕ ਪਟਾਕਿਆਂ 'ਤੇ ਪੂਰਨ ਰੋਕ ਲਗਾ ਦਿੱਤੀ ਗਈ ਹੈ ਪਰ ਪੰਜਾਬ ਸਰਕਾਰ ਨੇ ਇਸ ਮਾਮਲੇ 'ਚ ਪਹਿਲ ਕਦਮੀ ਨਹੀਂ ਕੀਤੀ। ਪੰਜਾਬ ਸਰਕਾਰ ਵੱਲੋਂ ਮਾਣਯੋਗ ਸੁਪਰੀਮ ਅਤੇ ਹਾਈਕੋਰਟ ਦੇ ਆਦੇਸ਼ਾਂ 'ਤੇ ਛੋਟੇ ਪਟਾਕਿਆਂ ਦੀ ਸੇਲ ਅਤੇ ਖ਼ਰੀਦ ਲਈ ਆਰ. ਜੀ. ਤੌਰ 'ਤੇ ਲਾਇਸੈਂਸ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਰਾਅ ਰਾਹੀਂ ਜਾਰੀ ਕੀਤਾ ਜਾਂਦਾ ਹੈ, ਜਿਸ ਦੀ ਮਿਆਦ ਗੁਰਪੁਰਬ ਤੱਕ ਹੁੰਦੀ ਹੈ।

ਇਹ ਵੀ ਪੜ੍ਹੋ: ਪਤੀ ਦੀ ਲੰਬੀ ਉਮਰ ਲਈ ਰੱਖਿਆ ਕਰਵਾ ਚੌਥ, ਤਸਵੀਰਾਂ ਸਾਂਝੀਆਂ ਕਰਨ ਦੇ ਬਾਅਦ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ

ਜਿਹੜੇ ਦੁਕਾਨਦਾਰ ਕੋਲ ਇਹ ਲਾਇਸੈਂਸ ਉਹੀ ਪਟਾਕਿਆਂ ਦੀ ਸੇਲ ਅਤੇ ਖ਼ਰੀਦ ਕਰ ਸਕਦਾ ਹੈ, ਬਾਕੀ ਕੋਈ ਵੀ ਦੁਕਾਨਦਾਰ ਜੇਕਰ ਅਜਿਹਾ ਕਰਦਾ ਹੈ ਤਾਂ ਉਹ ਮਾਣਯੋਗ ਸੁਪਰੀਮ ਅਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਵੇਗੀ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਵੱਲੋਂ ਮੰਗੀਆਂ ਅਰਜ਼ੀਆਂ ਦੌਰਾਨ ਜ਼ਿਲ੍ਹੇ ਭਰ 'ਚੋਂ 59 ਦੁਕਾਨਦਾਰਾਂ ਨੇ ਅਪਲਾਈ ਕੀਤਾ ਪਰ ਡਰਾਅ 'ਚ ਜ਼ਿਲ੍ਹੇ ਦੇ ਸਿਰਫ਼ 12 ਵਿਅਕਤੀਆਂ ਨੂੰ ਆਰ. ਜੀ. ਲਾਇਸੈਂਸ ਜਾਰੀ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ ਦੀ ਮਸ਼ਹੂਰ ਹੋਈ 'ਪਰੌਂਠਿਆਂ ਵਾਲੀ ਬੇਬੇ' ਲਈ ਸਰਕਾਰ ਨੇ ਦਿੱਤੀ ਵਿੱਤੀ ਮਦਦ

ਇਸ 'ਚ ਧੂਰੀ ਤਹਿਸੀਲ ਦੇ 3, ਸੁਨਾਮ ਦੇ 2, ਤਹਿਸੀਲ ਦਿੜ੍ਹਬਾ ਦੇ 2 ਅਤੇ ਤਹਿਸੀਲ ਸੰਗਰੂਰ ਦੇ 5 ਦੁਕਾਨਦਾਰਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ। ਦੱਸਣਯੋਗ ਹੈ ਕੇ ਜ਼ਿਲ੍ਹੇ ਭਰ 'ਚ ਭਾਂਵੇ 12 ਆਰ. ਜੀ. ਲਾਇਸੈਂਸ ਜਾਰੀ ਹੋਏ ਹਨ ਪਰ ਸੈਂਕੜੇ ਦੁਕਾਨਦਾਰ ਪਿੰਡਾਂ ਅਤੇ ਸ਼ਹਿਰਾਂ 'ਚ ਆਪਣੀਆਂ ਦੁਕਾਨਾਂ ਦੇ ਅੰਦਰ ਅਤੇ ਬਾਹਰ ਬੇਖੌਫ ਹੋ ਕੇ ਪਟਾਕੇ ਵੇਚਦੇ ਵੇਖ਼ੇ ਜਾ ਸਕਦੇ ਹਨ। ਸ਼ਾਇਦ ਇਹੀ ਕਾਰਨ ਹੈ ਕੇ ਦੁਕਾਨਦਾਰ ਆਏ ਸਾਲ ਲਾਇਸੈਂਸ ਲੈਣਾ ਜ਼ਰੂਰੀ ਨਹੀਂ ਸਮਝਦੇ ਕਿਉਂਕਿ ਇਥੇ ਲਾਇਸੈਂਸ ਲੈਣਾ ਜਾਂ ਨਾ ਲੈਣਾ ਸਭ ਇਕ ਬਰਾਬਰ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਬਲਾਚੌਰ 'ਚ ਅਗਵਾ ਕਰਨ ਤੋਂ ਬਾਅਦ ਬੱਚੇ ਦਾ ਕਤਲ ਕਰਨ ਵਾਲੇ ਕਾਤਲ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ

ਇਸ ਬਾਰੇ ਵਾਤਾਵਰਨ ਪ੍ਰੇਮੀ ਰਾਜਿੰਦਰਜੀਤ ਕਾਲਾਬੂਲਾ ਦਾ ਕਹਿਣਾ ਹੈ ਕਿ ਪਟਾਕਿਆਂ 'ਤੇ ਤਾਂ ਵੈਸੇ ਹੀ ਰੋਕ ਲੱਗਣੀ ਚਾਹੀਦੀ ਹੈ ਫਿਰ ਵੀ ਜੇਕਰ ਲਾਇਸੈਂਸ ਤੋਂ ਬਿਨਾਂ ਹੀ ਪਟਾਕੇ ਵਿੱਕਣੇ ਹਨ ਤਾਂ ਇਸ ਤੋਂ ਵੱਧ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਉਨ੍ਹਾਂ ਕਿਹਾ ਕਿ ਬਿਨਾਂ ਲਾਇਸੈਂਸ ਤੋਂ ਪਟਾਕੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਥਾਣਾ ਸੰਦੌੜ ਦੇ ਮੁਖੀ ਕੁਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਿਦਾਇਤਾਂ ਦੀ ਪਾਲਣਾ ਜ਼ਰੂਰ ਕਰਵਾਈ ਜਾਵੇਗੀ। ਜੇਕਰ ਕੋਈ ਬਿਨਾਂ ਲਾਇਸੈਂਸ ਤੋਂ ਪਟਾਕੇ ਵੇਚ ਕੇ ਕਾਨੂੰਨ ਤੋੜਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਬਿਨਾਂ ਲਾਇਸੈਂਸ ਤੋਂ ਪਟਾਕੇ ਨਹੀਂ ਵਿਕ ਸਕਦੇ: ਐੱਸ. ਡੀ. ਐੱਮ
ਇਸ ਸਬੰਧੀ ਜਦੋਂ ਤਹਿਸੀਲ ਧੂਰੀ ਦੇ ਐੱਸ. ਡੀ. ਐੱਮ. ਸ੍ਰੀ ਵਿਕਰਮਜੀਤ ਪਾਂਥੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੇ ਬਿਨਾਂ ਲਾਇਸੈਂਸ ਦੇ ਕੋਈ ਵੀ ਦੁਕਾਨਦਾਰ ਪਟਾਕੇ ਨਹੀਂ ਵੇਚ ਸਕਦਾ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ: ਸੰਤਾਨ ਦੀ ਮੰਗਲ-ਕਾਮਨਾ ਲਈ 'ਅਹੋਈ' ਮਾਤਾ ਦਾ ਵਰਤ ਅੱਜ, ਇਸ ਮਹੂਰਤ 'ਚ ਕਰੋ ਪੂਜਾ

ਇਹ ਵੀ ਪੜ੍ਹੋ:ਅੰਮ੍ਰਿਤਸਰ ਦੇ ਨੌਜਵਾਨ ਨੇ ਜੋਅ ਬਾਈਡੇਨ ਨੂੰ ਵੱਖਰੇ ਹੀ ਅੰਦਾਜ਼ 'ਚ ਦਿੱਤੀ ਜਿੱਤ ਦੀ ਵਧਾਈ (ਤਸਵੀਰਾਂ)


shivani attri

Content Editor

Related News