ਜ਼ੀਰਕਪੁਰ : ਬਿਜਲੀ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਸਮਾਨ ਸੜ ਕੇ ਹੋਇਆ ਸੁਆਹ

06/20/2020 3:50:43 PM

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਵਿਖੇ ਇੱਕ ਬਿਜਲੀ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਕਾਰਨ ਵੱਡੀ ਗਿਣਤੀ 'ਚ ਸਮਾਨ ਸੜਨ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਓਮ ਇਲੈਕਟ੍ਰੀਕਲਜ਼ ਨਾਮ ਦੀ ਦੁਕਾਨ ਬੰਦ ਪਈ ਸੀ, ਉਥੋਂ ਲੰਘਦੇ ਰਾਹਗੀਰਾਂ ਨੇ ਦੁਕਾਨ 'ਚੋਂ ਧੂੰਆਂ ਨਿਕਲਦਿਆਂ ਵੇਖਿਆ ਤਾਂ ਸਬੰਧਤ ਦੁਕਾਨ ਮਾਲਕ ਸੌਰਭ ਗੁਪਤਾ ਨੂੰ ਸੂਚਿਤ ਕੀਤਾ, ਜਦੋਂ ਉਹ ਆਪਣੀ ਦੁਕਾਨ ਤੇ ਪੁੱਜਿਆ ਤਾਂ ਸ਼ਟਰ ਚੁੱਕਦਿਆਂ ਹੀ ਅੱਗ ਦੇ ਭਾਂਬੜ ਨਿਕਲਣ ਲੱਗੇ।

ਅੱਗ ਫੈਲਣ ਕਾਰਨ ਨੇੜੇ ਰਹਿੰਦੇ ਲੋਕ ਨੇ ਆਪਣੇ ਘਰਾਂ ਅਤੇ ਦੁਕਾਨਾਂ ਦੀਆਂ ਟੂਟੀਆਂ 'ਚੋਂ ਪਾਣੀ ਦੇ ਸਹਾਰੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਬੂ ਨਹੀਂ ਹੋ ਸਕੀ। ਅੱਗ ਦੇ ਵੱਧ ਰਹੇ ਭਾਬੜਾਂ 'ਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਆ ਕੇ ਕਾਬੂ ਪਾਇਆ। ਦੁਕਾਨਦਾਰ ਮੁਤਾਬਕ ਦੁਕਾਨ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਦੁਕਾਨਦਾਰ ਨੇ ਦੱਸਿਆ ਕਿ ਦੁਕਾਨ 'ਚ ਵੱਡੀ ਗਿਣਤੀ 'ਚ ਬਿਜਲੀ ਦਾ ਸਮਾਨ ਪਿਆ ਸੀ, ਜੋ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਦੀ ਸੂਚਨਾ ਪੁਲਸ ਨੂੰ ਵੀ ਦੇ ਦਿੱਤੀ ਗਈ ਹੈ। 

Babita

This news is Content Editor Babita