ਸ਼ਾਰਟ ਸਰਕਟ ਨਾਲ ਲੱਕੜ ਦੇ ਕਾਰਖਾਨੇ ‘ਚ ਲੱਗੀ ਅੱਗ, ਹਜ਼ਾਰਾਂ ਦਾ ਹੋਇਆ ਨੁਕਸਾਨ

04/16/2022 11:14:28 AM

ਤਪਾ ਮੰਡੀ (ਸ਼ਾਮ,ਗਰਗ) : ਸ਼ੁਕਰਵਾਰ ਰਾਤ ਕੋਈ 10.15 ਦੇ ਕਰੀਬ ਪੁਰਾਣੀ ਗਊਸ਼ਾਲਾ ਨੇੜੇ ਲੱਕੜ ਦੇ ਕਾਰਖਾਨੇ ‘ਚ ਲੱਗੀ ਅੱਗ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜਵਾਹਰ ਲਾਲ ਬਹਾਵਲਪੁਰੀਆ ਸ਼ਾਮ ਕੋਈ 8 ਵਜੇ ਦੇ ਕਰੀਬ ਆਪਣਾ ਕਾਰਖਾਨਾ ਬੰਦ ਕਰਕੇ ਚਲਾ ਗਿਆ । ਕਾਰਖਾਨੇ ‘ਚ ਹੀ ਲੱਗੇ ਬਿਜਲੀ ਟਰਾਂਸਫਾਰਮਰ ਦਾ ਕੋਈ 10.15 ਦੇ ਕਰੀਬ ਪਟਾਕਾ ਪੈ ਗਿਆ ਅਤੇ ਨਿਕਲੀ ਚੰਗਿਆੜੀ ਕਾਰਨ ਨੇੜੇ ਪਏ ਲੱਕੜ ਦੇ ਬੂਰ ਨੂੰ ਅੱਗ ਲੱਗ ਗਈ ਅਤੇ ਸੁੰਲਘਦੀ ਹੋਈ ਲੱਕੜ ਨੂੰ ਅੱਗ ਲੱਗ ਗਈ। ਨਿਕਲੀ ਭਾਂਬੜ ਦਾ ਜਦ ਨਜਦੀਕੀ ਘਰ ਮਾਲਕ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਮਾਲਕ ਅਤੇ ਇਰਦ ਗਿਰਦ ਦੇ ਗੁਆਂਢੀਆਂ ਨੂੰ ਇਸ ਦੀ ਸੂਚਨਾ ਦਿੱਤੀ। ਜਦ ਮਾਲਕ ਨੇ ਕਾਰਖਾਨਾ ਖੋਲ੍ਹਿਆ ਤਾਂ ਵੱਡੀ ਗਿਣਤੀ ‘ਚ ਮੋਜੂਦ ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਅਤੇ ਰੇਤੇ ਨਾਲ ਅੱਗ ਬੁਝਾਉਣ ਲੱਗ ਪਏ ਅਤੇ ਸੁਸਾਇਟੀ ਵੱਲੋਂ ਭਰਕੇ ਰੱਖਿਆ ਟੈਂਕਰ ਵੀ ਪਹੁੰਚ ਗਿਆ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਲੋਕਾਂ ਦੀ ਜਦੋਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਘਟਨਾ ‘ਚ ਮਾਲਕ ਦਾ ਹਜ਼ਾਰਾਂ ਰੁਪਏ ਦੀ ਲੱਕੜ ਅਤੇ ਹੋਰ ਸਮਾਨ ਸੜਕੇ ਸੁਆਹ ਹੋ ਗਿਆ। ਜੇਕਰ ਅੱਗ ’ਤੇ ਜਲਦੀ ਕਾਬੂ ਨਾ ਹੁੰਦਾ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਉਂਕਿ ਨਜ਼ਦੀਕ ਰਿਹਾਇਸ਼ੀ ਮਕਾਨ ਅਤੇ ਪੈਟਰੋਲ ਪੰਪ ਸੀ। ਅੱਗ ਲੱਗਣ ਤੋਂ ਇਸ ਟਰਾਂਸਫਾਰਮਰ ਤੋਂ ਹੁੰਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ ਅਤੇ ਟਰਾਂਸਫਾਰਮਰ ਵੀ ਨੁਕਸਾਨਿਆ ਗਿਆ। ਘਟਨਾ ਦਾ ਪਤਾ ਲੱਗਦੈ ਹੀ ਸਬ-ਇੰਸਪੈਕਟਰ ਅੰਮ੍ਰਿਤ ਸਿੰਘ ਅਪਣੀ ਪੁਲਸ ਪਾਰਟੀ ਨਾਲ ਪਹੁੰਚ ਗਏ। ਅੱਗ ’ਤੇ ਕਾਬੂ ਪਾਉਣ ਤੋਂ ਅੱਧੇ ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ। ਹਾਜ਼ਰ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਤਪਾ ਵਿਖੇ ਫਾਇਰ ਬ੍ਰਿਗੇਡ ਦੀ ਗੱਡੀ ਪੱਕੇ ਤੌਰ ’ਤੇ ਅੰਡਰਬ੍ਰਿਜ ਹੇਠਾਂ ਖੜ੍ਹੀ ਕੀਤੀ ਜਾਵੇ ਪਰ ਪ੍ਰਸ਼ਾਸਨ ਅਜਿਹਾ ਕਰਨ ਤੋਂ ਅਸਮਰਥਾ ਪ੍ਰਗਟ ਕਰ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha