ਦੁਕਾਨਦਾਰ ਦੀ ਮਦਦ ਦੇ ਨਾਲ ਫਾਇਰ ਬ੍ਰਿਗੇਡ ਸਟੇਸ਼ਨ ਦੀ ਵੀ ਕੀਤੀ ਜਾਵੇਗੀ ਸਥਾਪਨਾਂ : ਕੈਬਨਿਟ ਮੰਤਰੀ

06/29/2020 3:29:19 PM

ਭਵਾਨੀਗੜ੍ਹ (ਕਾਂਸਲ) - ਭਵਾਨੀਗੜ੍ਹ ਵਿਖੇ ਜਲਦ ਫਾਇਰ ਬ੍ਰਿਗੇਡ ਸਟੇਸ਼ਨ ਦੀ ਸਥਾਪਨਾ ਕਰਵਾਉਣ ਦੇ ਨਾਲ ਨਾਲ ਅੱਜ ਦੀ ਅੱਗ ਦੀ ਘਟਨਾਂ ਵਿਚ ਹੋਏ ਨੁਕਸਾਨ ਦੀ ਪੂਰਤੀ ਲਈ ਦੁਕਾਨਦਾਰ ਦੀ ਸਰਕਾਰ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਮੇਨ ਬਜ਼ਾਰ ਵਿਚ ਬੂਟਾਂ ਦੀ ਦੁਕਾਨ ਵਿਚ ਅੱਗ ਲੱਗਣ ਵੀ ਵਾਪਰੀ ਘਟਨਾਂ ਦਾ ਜਾਇਜਾਂ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਝੁੱਗੀਆਂ-ਝੌਪੜੀਆਂ ਦੇ ਲਾਲ ਰਾਹੁਲ ਅਤੇ ਅਮਨ ਦੀ ਸਫਲਤਾ ਕਾਬਲ-ਏ-ਤਾਰੀਫ਼

ਉਨ੍ਹਾਂ ਕਿਹਾ ਕਿ ਪਹਿਲਾਂ ਦੁਕਾਨ ਵਿਚ ਹੋਏ ਨੁਕਸਾਨ ਦਾ ਪੂਰਾ ਐਸਟੀਮੇਟ ਲਗਵਾਇਆ ਜਾਵੇਗਾ ਅਤੇ ਫਿਰ ਮੇਰੇ ਵੱਲੋਂ ਨਿੱਜੀ ਤੌਰ 'ਤੇ ਇਸ ਦੁਕਾਨਦਾਰ ਨੂੰ ਮੁੜ ਆਪਣੇ ਪੈਰਾ ਉਪਰ ਖੜ੍ਹਾ ਕਰਨ ਲਈ ਵੱਧ ਤੋਂ ਵੱਧ ਮਦਦ ਕਰਨ ਦੇ ਨਾਲ-ਨਾਲ ਸਰਕਾਰ ਅਤੇ ਜ਼ਿਲਾ ਪੱਧਰ ਉਪਰ ਰੈਡ ਕਰਾਸ ਤੋਂ ਵੀ ਇਸ ਦੀ ਵੱਧ ਤੋਂ ਵੱਧ ਵਿੱਤੀ ਸਹਾਇਤਾ ਦਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾਂ ਨਾ ਹੋਣ ਇਸ ਲਈ ਮੈਂ ਪਾਵਰ ਕਾਮ ਦੇ ਅਧਿਕਾਰੀਆਂ ਨੂੰ ਵੀ ਹਦਾਇਤੀ ਕੀਤੀ ਹੈ ਕਿ ਉਹ ਪੂਰੇ ਮੇਨ ਬਜਾਰ ਦਾ ਚੰਗੀ ਤਰ੍ਹਾਂ ਸਰਵੇ ਕਰਕੇ ਜਿਥੇ ਵੀ ਕੋਈ ਇਸ ਤਰ੍ਹਾਂ ਦੀ ਕਮੀ ਸਾਹਮਣੇ ਆਉਂਦੀ ਹੈ ਉਸ ਨੂੰ ਤੁਰੰਤ ਦੂਰ ਕਰਨ ਤਾਂ ਜੋ ਇਥੇ ਫਿਰ ਅਜਿਹੇ ਹਾਦਸੇ ਨਾ ਹੋਣ।

'ਕਰੰਡ' ਦੀ ਗੰਭੀਰ ਸਮੱਸਿਆ ਵੀ ਨਹੀਂ ਤੋੜ ਸਕੀ ਸਿੱਧੀ ਬਿਜਾਈ ਕਰਨ ਵਾਲੇ ਯੋਧੇ ਕਿਸਾਨਾਂ ਦਾ ‘ਸਿਰੜ’

ਇਸ ਮੌਕੇ ਸ਼ਹਿਰ ਨਿਵਾਸੀਆਂ ਵੱਲੋਂ ਸ਼ਹਿਰ ਵਿਚ ਫਾਇਰ ਬ੍ਰਿਗੇਡ ਸਟੇਸ਼ਨ ਦੀ ਸਥਾਪਨਾ ਕਰਨ ਦੀ ਕੀਤੀ ਮੰਗ ਦੇ ਸੰਬੰਧ ਵਿਚ ਉਨ੍ਹਾਂ ਕਿਹਾ ਫਾਇਰ ਬ੍ਰਿਗੇਡ ਸਟੇਸ਼ਨ ਨੂੰ ਖੜਾ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ ਉਸ ਨੂੰ ਚਲਾਉਣ ਲਈ ਸਟਾਫ ਦਾ ਪ੍ਰਬੰਧ ਕਰਨਾ ਇਕ ਵੱਡਾ ਚੈਂਲਿਜ਼ ਹੁੰਦਾ ਹੈ। ਇਸ ਲਈ ਇਥੇ ਸਰਕਾਰ ਵੱਲੋਂ ਪੂਰੀ ਯੋਜਨਾਂਵੱਧ ਢੰਗ ਨਾਲ ਫਾਇਰ ਬ੍ਰਿਗੇਡ ਸਟੇਸ਼ਨ ਦੀ ਸਥਾਪਨਾ ਵੀ ਕੀਤੀ ਜਾਵੇਗੀ। ਪਰ ਇਸ ਤੋਂ ਪਹਿਲਾ ਇਥੇ ਹਾਈ ਪ੍ਰੈਸ਼ਰ ਪੰਪ ਦਾ ਪ੍ਰਬੰਧ ਕਰਕੇ ਆਰਜੀ ਫਾਇਰ ਬ੍ਰਿਗੇਡਾ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਅੰਕੁਰ ਮਹਿੰਦਰ ਐੱਸ.ਡੀ.ਐੱਮ, ਪ੍ਰਦੀਪ ਕੱਦ ਚੇਅਰਮੈਨ ਮਾਰਕਿਟ ਕਮੇਟੀ, ਅਵਤਾਰ ਸਿੰਘ ਤੂਰ ਅਤੇ ਫਕੀਰ ਚੰਦ ਸਿੰਗਲਾ ਸਾਬਕਾ ਕੌਂਸਲ ਅਤੇ ਤਰਸੇਮ ਜਿੰਦਲ ਸਮੇਤ ਕਈ ਹੋਰ ਦੁਕਾਨਦਾਰ ਵੀ ਮੌਜੂਦ ਸਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ’ਤੇ ਖੁੱਲ੍ਹਾ ਪੱਤਰ


rajwinder kaur

Content Editor

Related News