ਸ਼ੈਲਰ ਦੇ ਟਰਾਂਸਫਾਰਮਰ ਨੂੰ ਲੱਗੀ ਭਿਆਨਕ ਅੱਗ

03/08/2020 12:46:06 PM

ਬਾਘਾ ਪੁਰਾਣਾ (ਰਾਕੇਸ਼): ਮੁਦਕੀ ਰੋਡ ਤੇ ਬੀਤੀ ਰਾਤ ਇਕ ਸ਼ੈਲਰ ਇੰਡਸਟਰੀ ਦੇ ਬਿਜਲੀ ਟਰਾਂਸਫਾਰਮਰ ਨੂੰ ਭਿਆਨਕ ਅੱਗ ਲੱਗਣ ਦੀ ਘਟਨਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਰਾਤ 4.25 'ਤੇ ਵਪਾਰੀ।  ਗੰਗਾ ਰਾਇਸ ਮਿਲਜ਼ਸ ਮੁਦਕੀ ਰੋਡ ਦੇ ਸ਼ੈਲਰ ਮਾਲਕ ਸ਼ੁਭਾਸ਼ ਗੋਇਲ, ਸੋਨੂੰ ਗੋਇਲ ਨੇ ਦੱਸਿਆ ਕਿ ਸ਼ੈਲਰ ਦੇ ਮੇਨ ਗੇਟ ਤੇ ਟਰਾਂਫਾਰਮਰ ਲੱਗਿਆ ਹੋਇਆ ਸੀ ਅਤੇ ਰਾਤ ਇਸ ਨੂੰ ਅੰਦਰੋਂ ਪਟਾਕਾ ਵੱਜਣ ਨਾਲ ਹੋਈ ਸਪਾਰਕਿੰਗ ਨਾਲ ਭਿਆਨਕ ਅੱਗ ਲੱਗ ਗਈ, ਜਿਸ ਕਰਕੇ ਟਰਾਂਸਫਾਰਮਰ ਬੁਰੀ ਤਰ੍ਹਾਂ ਨਾਲ ਸੜ ਗਿਆ।

ਅੱਗ ਨੂੰ ਕਾਬੂ ਪਾਉਣ ਲਈ ਮੋਗਾ ਤੋਂ ਫਾਇਰ ਬ੍ਰਿਗੇਡ ਮੰਗਵਾਈ ਗਈ, ਜਿਸ ਨੇ ਬੜੀ ਤੇਜ਼ੀ ਨਾਲ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਭਿਆਨਕ ਅੱਗ ਲੱਗੀ ਸੀ ਉਸ ਤੋਂ ਇੰਡਸਟਰੀ ਨੂੰ ਹੋਣ ਵਾਲਾ ਵੱਡਾ ਨੁਕਸਾਨ ਬੱਚ ਗਿਆ। ਘਟਨਾ ਬਾਰੇ ਬਿਜਲੀ ਬੋਰਡ ਦੇ ਅਧਿਕਾਰੀਆਂ ਤੇ ਪੁਲਸ ਨੂੰ ਸੁਚਿਤ ਕਰ ਦਿੱਤਾ ਗਿਆ ਸੀ ਅਤੇ ਅਧਿਕਾਰੀ ਵਾਪਰੀ ਘਟਨਾ ਬਾਰੇ ਜਾਂਚ ਕਰ ਰਹੇ ਹਨ।


Shyna

Content Editor

Related News