ਅੱਗ ਲੱਗਣ ਨਾਲ ਕਿਸਾਨਾਂ ਦੀ 12 ਏਕੜ ਕਣਕ ਸੜ ਕੇ ਹੋਈ ਸੁਆਹ

04/27/2019 2:57:40 PM

ਬਾਘਾਪੁਰਾਣਾ (ਰਾਕੇਸ਼)— ਸਥਾਨਕ ਮੁੱਦਕੀ ਰੋਡ ਤੇ ਸਕੂਲ ਦੇ ਸਾਹਮਣੇ ਕਿਸਾਨਾ ਦੇ ਖੇਤਾਂ 'ਚ ਦੁਪਿਹਰ ਵੇਲੇ ਅਚਾਨਕ ਅੱਗ ਲੱਗਣ ਨਾਲ ਕਰੀਬ 12 ਕਿੱਲੇ ਕਣਕ ਦੇ ਸੜ ਕੇ ਸੂਆਹ ਹੋ ਗਏ ਹਨ ਭਾਵੇਂ ਲੱਗੀ ਅੱਗ ਦੇ ਕਾਰਨਾਂ ਦਾ ਮੌਕੇ ਤੇ ਪਤਾ ਨਹੀਂ ਲੱਗਿਆ ਪਰ ਅੱਗ ਇੰਨੀ ਤੇਜ਼ੀ ਨਾਲ ਅੱਗੇ ਨੂੰ ਵਧੀ ਕੇ ਇਕ ਵੱਡੇ ਖੇਤਾਂ ਦੇ ਏਰੀਏ 'ਚ ਫੈਲ ਗਈ, ਜਿਵੇਂ ਹੀ ਕਿਸਾਨਾਂ ਨੂੰ ਪੱਤਾ ਲੱਗਾ ਤਾਂ ਕਿਸਾਨਾਂ ਨੇ ਅੱਗ ਭਜਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਪਰ ਕਾਮਯਾਬੀ ਹਾਸਲ ਨਹੀਂ ਹੋ ਸਕੀ।  ਇਹ ਅੱਗ ਕਮਲਪਾਲ ਸਿੰਘ ਬਰਾੜ ਪੁੱਤਰ ਰਜਿੰਦਰ ਸਿੰਘ ਬਰਾੜ ਅਤੇ ਗੁਲਵਿੰਦਰ ਸਿੰਘ ਦੇ ਖੇਤ ਨੂੰ ਲੱਗੀ ਸੀ ਇਸ ਭਿਆਨਕ ਅੱਗ ਦੌਰਾਨ ਖੇਤਾਂ 'ਚ ਲੋਕਾਂ ਦੇ ਬਣੇ ਮਕਾਨਾਂ ਨੂੰ ਬੜੀ ਮੁਸ਼ਕਲ ਨਾਲ ਜਿੱਥੇ ਬਚਾਇਆ ਗਿਆ ਉੱਥੇ ਖੇਤਾਂ 'ਚ ਖੜ੍ਹੇ ਪਸ਼ੂ ਵੀ ਇਸ ਅੱਗ ਤੋਂ ਬਚ ਗਏ ਜਿਸ ਤਰ੍ਹਾਂ ਅੱਗ ਫੈਲੀ ਸੀ ਉਸੇ ਤਰ੍ਹਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਘਟਨਾ ਵਾਲੀ ਥਾਂ ਤੇ ਥਾਣਾ ਮੁਖੀ ਮੁਖਤਿਆਰ ਸਿੰਘ, ਡੀ.ਐਸ.ਪੀ ਜਸਪਾਲ ਸਿੰਘ ਅਤੇ ਹੋਰ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਸਨ ਪਰ ਫਾਇਰ ਬਿਗ੍ਰੇਡ ਜਦੋਂ ਤੱਕ ਪਹੁੰਚੀ ਉਦੋਂ ਤੱਕ ਕਣਕ ਪੂਰੀ ਤਰ੍ਹਾਂ ਮੱਚ ਚੁੱਕੀ ਸੀ । ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੀ ਸੜੀ ਕਣਕ ਦਾ ਜਲਦੀ ਤੋਂ ਜਲਦੀ ਮੁਆਵਜਾ ਦਿੱਤਾ ਜਾਵੇ। 

ਫਾਇਰ ਬਿਗ੍ਰੇਡ ਦੀ ਵੱਡੀ ਕਮੀ
ਕਸਬੇ ਅੰਦਰ ਫਾਇਰ ਬਿਗ੍ਰੇਡ ਨਾ ਹੋਣ ਕਰਕੇ ਅਕਸਰ ਅਗਨੀ ਘਟਨਾ ਦੌਰਾਨ ਕੋਟਕਪੂਰਾ ਜਾਂ ਮੋਗਾ ਤੋਂ ਮਗਵਾਉਂਣੀ ਪੈਂਦੀ ਹੈ ਜਿਸ ਨੂੰ ਪਹੁੰਚਣ ਤੇ 1 ਘੰਟਾ ਤੋਂ ਵੱਧ ਸਮਾਂ ਲੱਗ ਜਾਦਾ ਹੈ। ਜਿਸ ਕਰਕੇ ਉਦੋਂ ਤੱਕ ਮਾਲਕ ਦਾ ਸਾਰਾ ਨੁਕਸਾਨ ਹੋ ਚੁੱਕਦਾ ਹੈ ਕਿਸਾਨਾਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਣਕ ਦੇ ਸੀਜ਼ਨ ਤੱਕ ਪੱਕੇ ਤੌਰ 'ਤੇ ਸ਼ਹਿਰ ਵਿੱਚ ਫਾਇਰ ਬਿਗ੍ਰੇਡ ਲਾਈ ਜਾਵੇ ਤਾਂ ਕਿ ਮੌਕੇ ਤੇ ਵਾਪਰ ਵਾਲੀ ਘਟਨਾ ਤੇ ਕਾਬੂ ਪਾਇਆ ਜਾ ਸਕੇ।

Shyna

This news is Content Editor Shyna