ਮਜੀਠੀਆ ’ਤੇ ਹੋਈ ਐੱਫ. ਆਰ. ਆਈ ’ਤੇ ਬੋਲੇ ਅਸ਼ਵਨੀ ਸ਼ਰਮਾ, 'ਜਿਹੜਾ ਵੀ ਨਸ਼ਾ ਕਰਦਾ ਉਸ ’ਤੇ ਹੋਵੇ ਕਾਰਵਾਈ'

12/21/2021 4:29:23 PM

ਸੰਗਰੂਰ (ਪ੍ਰਿੰਸ) : ਬੀ.ਜੇ.ਪੀ. ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਮਾਲਵਾ ਏਰੀਆ ’ਚ 3 ਦਿਨ ਦੇ ਦੌਰੇ ’ਤੇ  ਹਨ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੈਂ ਮਾਲਵਾ ਸੂਬੇ ’ਚ ਗਰਾਊਂਡ ’ਤੇ ਜਾ ਕੇ 2022 ਦੇ ਚੋਣਾਂ ਨੂੰ ਲੈ ਕੇ ਮੀਟਿੰਗ ਕਰ ਰਿਹਾ ਹਾਂ। ਅਸ਼ਵਨੀ ਸ਼ਰਮਾ ਨੇ ਮਜੀਠੀਆ ’ਤੇ ਹੋਈ ਐੱਫ. ਆਈ. ਆਰ. ਨੂੰ ਲੈ ਕੇ ਕਿਹਾ ਕਿ ਇਹ ਰਾਜਨੀਤਿਕ ਨਾਲ ਪ੍ਰੇਰਿਤ ਹਨ ਪਰ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਪੰਜਾਬ ਨਸ਼ੇ ਤੋਂ ਮੁਕਤ ਹੋਵੇ ਅਤੇ ਉਨ੍ਹਾਂ ਨੂੰ ਡਰ ਤੋਂ ਮੁਕਤ ਹੋਣਾ ਚਾਹੀਦਾ ਹੈ। ਉਨ੍ਹਾਂ ਮਜੀਠੀਆ 'ਤੇ ਹੋਏ ਮੋਰਚੇ ਬਾਰੇ ਕਿਹਾ ਕਿ ਜਦੋਂ ਚੋਣਾਂ ਸਿਰ 'ਤੇ ਹਨ ਤਾਂ ਹੁਣ ਇਹ ਕਾਰਵਾਈ ਕਿਉਂ ਕੀਤੀ ਗਈ ਅਤੇ ਨਾਲ ਹੀ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ਜਿਹੜਾ ਵੀ ਨਸ਼ਾ ਕਰਦਾ ਹੈ, ਉਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਸਾਨੂੰ ਕਾਨੂੰਨ ’ਤੇ ਪੂਰਾ ਵਿਸ਼ਵਾਸ ਹੈ।

ਇਹ ਵੀ ਪੜ੍ਹੋ : ਕੈਂਟਰ ਦੀ ਦਰੱਖ਼ਤ ਨਾਲ ਟੱਕਰ, ਡਰਾਈਵਰ ਦੀ ਮੌਤ

ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਮੇਰੀ ਡਿਊਟੀ ਹੈ। ਇਹ ਹਾਈਕਮਾਂਡ ਫ਼ੈਸਲਾ ਕਰੇਗੀ ਕਿ ਅਸੀਂ ਕਿਸ ਨਾਲ ਗਠਜੋੜ ਕਰੀਏ ਜਾਂ ਨਾ ਕਰੀਏ। ਮੇਰੀ ਡਿਊਟੀ ਪੂਰੇ ਪੰਜਾਬ ’ਚ ਸਕਰਾਤਮਕ ਢਾਂਚੇ ਨੂੰ ਮਜ਼ਬੂਤ ਕਰਨਾ ਹੈ, ਪਰ ਮੈਂ ਇੰਨਾ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਪੰਜਾਬ 'ਚ ਰੁਜ਼ਗਾਰ ਦੇਵਾਂਗੇ, ਇੰਡਸਟਰੀ ਲਿਆਵਾਂਗੇ, ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ 'ਤੇ ਬੋਲਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਜੋ ਵੀ ਗਠਜੋੜ ਕਰਨਾ ਹੈ ਉਹ ਹਾਈਕਮਾਂਡ ਨੇ ਹੀ ਕਰਨਾ ਹੈ।

Anuradha

This news is Content Editor Anuradha