ਭੁੱਕੀ ਦੀ ਸਮੱਗਲਿੰਗ ਦੇ ਮਾਮਲੇ ''ਚ ਦੋਸ਼ੀ ਨੂੰ ਕੈਦ ਤੇ ਜੁਰਮਾਨਾ

04/26/2018 5:42:08 PM

ਮੋਗਾ (ਸੰਦੀਪ) - ਜ਼ਿਲਾ ਅਤੇ ਐਡੀਸ਼ਨਲ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਨੇ ਭੁੱਕੀ ਦੀ ਸਮੱਗਲਿੰਗ 'ਚ ਸ਼ਾਮਲ ਇਕ ਦੋਸ਼ੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੰਦੇ ਹੋਏ ਦੋ ਸਾਲ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਕਰ ਦਿੱਤਾ। 
ਇਸ ਮੌਕੇ ਅਦਾਲਤ ਨੇ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ 'ਚ ਉਸ ਨੂੰ ਛੇ ਮਹੀਨੇ ਦੀ ਹੋਰ ਕੈਦ ਕੱਟਣ ਦੇ ਆਦੇਸ਼ ਜਾਰੀ ਕੀਤੇ ਹਨ। ਜ਼ਿਲਾ ਲੁਧਿਆਣਾ ਅਧੀਨ ਤਹਿਸੀਲ ਜਗਰਾਓਂ ਦੇ ਪਿੰਡ ਡੱਲਾ ਨਿਵਾਸੀ ਪਾਲ ਸਿੰਘ ਨੂੰ ਥਾਣਾ ਨਿਹਾਲ ਸਿੰਘ ਵਾਲਾ ਪੁਲਸ ਨੇ 1 ਜਨਵਰੀ 2016 ਨੂੰ ਥਾਣੇ ਅਧੀਨ ਪਿੰਡ ਜਵਾਹਰ ਸਿੰਘ ਵਾਲਾ ਦੀ ਹੱਦਬੰਦੀ 'ਚ ਗਸ਼ਤ ਕਰ ਰਹੇ ਸਨ। ਉਨ੍ਹਾਂ ਨੇ ਗਸ਼ਤ ਦੌਰਾਨ ਰੋਕ ਕੇ ਸਿਰ 'ਤੇ ਰੱਖੇ ਗੱਟੇ (ਪਲਾਸਟਿਕ ਬੋਰੀ) ਦੀ ਤਲਾਸ਼ੀ ਲੈਣ 'ਤੇ 15 ਕਿਲੋ ਭੁੱਕੀ ਬਰਾਮਦ ਹੋਣ ਦੇ ਦੋਸ਼ 'ਚ ਕਾਬੂ ਕੀਤਾ ਸੀ।