ਆਰਥਿਕ ਤੰਗੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਮਾਲ ਗੱਡੀ ਹੇਠ ਆ ਕੇ ਕੀਤੀ ਆਤਮ ਹੱਤਿਆ

04/24/2022 8:36:56 PM

ਬੁਢਲਾਡਾ (ਬਾਂਸਲ) : ਆਰਥਿਕ ਤੰਗੀ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿ ਰਹੇ ਇਕ ਵਿਅਕਤੀ ਵੱਲੋਂ ਕਲੀਪੁਰ ਫਾਟਕ ਨੇੜੇ ਕਰੀਬ 2 ਵਜੇ ਮਾਲ ਗੱਡੀ ਹੇਠ ਆ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਰੇਲਵੇ ਪੁਲਸ ਚੌਕੀ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਦੀ ਸ਼ਨਾਖਤ ਦਵਿੰਦਰ ਸਿੰਘ (32) ਪੁੱਤਰ ਇੰਦਰਪਾਲ ਵਰਮਾ ਪਿੰਡ ਬੁਢਲਾਡਾ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਤੇਜਾ ਸਿੰਘ ਦੇ ਬਿਆਨ 'ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ : ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀਆਂ 3 ਝੁੱਗੀਆਂ ਸੜ ਕੇ ਸੁਆਹ, 7 ਮਹੀਨੇ ਦੀ ਬੱਚੀ ਝੁਲਸੀ


Harnek Seechewal

Content Editor

Related News