ਖਜ਼ਾਨਾ ਮੰਤਰੀ ਦੀਆਂ ਮੁਲਾਜ਼ਮ-ਮਜ਼ਦੂਰ ਵਿਰੋਧੀ ਨੀਤੀਆਂ ਕਾਂਗਰਸ ਦਾ ਸਫਾਇਆ ਕਰਨ ''ਚ ਪੂਰਾ ਯੋਗਦਾਨ ਪਾਉਣਗੀਆਂ

11/11/2020 3:20:19 PM

ਸੰਗਰੂਰ(ਵਿਜੈ ਕੁਮਾਰ ਸਿੰਗਲਾ): ਅੱਜ ਇਥੇ ਸੂਬਾਈ ਫ਼ੈਂਸਲੇ ਮੁਤਾਬਕ ਵੱਖੋ-ਵੱਖ ਵਿਭਾਗਾਂ ਦੇ ਚੌਥਾ ਦਰਜ਼ਾ, ਦਿਹਾੜੀਦਾਰ ਅਤੇ ਠੇਕਾ, ਆਊਟ ਸੋਰਸ ਕਰਮਚਾਰੀਆਂ ਵੱਲੋਂ ਕੈਪਟਨ ਸਰਕਾਰ ਦੀਆਂ ਵਾਹਦਾ ਖ਼ਿਲਾਫ਼ੀਆਂ/ਧੱਕੇਸਾਹੀਆਂ ਵਿਰੁੱਧ ਵਣ ਮੰਡਲ ਦਫ਼ਤਰ ਅੱਗੇ ਇਕੱਠੇ ਹੋ ਕੇ ਨੰਗੇ ਪਿੰਡੇ ਬਜਾਰਾਂ 'ਚ ਰੋਸ ਮੁਜ਼ਾਹਰਾ ਕੀਤਾ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਰੋਸ ਰੈਲੀ ਵੀ ਕੀਤੀ। ਰੈਲੀ ਨੂੰ ਸੂਬਾ ਸਕੱਤਰ ਜਨਰਲ ਸਾਥੀ ਰਣਜੀਤ ਸਿੰਘ ਰਾਣਵਾਂ ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ, ਜਨਰਲ ਸਕੱਤਰ ਰਮੇਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮਿੱਡਾ, ਜੁਆਇੰਟ ਸਕੱਤਰ ਹੰਸਰਾਜ ਦੀਦਾਰਗੜੁ (ਖੁਰਾਕ ਸਪਲਾਈ) ਜ਼ਿਲ੍ਹਾ ਪੈਨਸ਼ਨਰ ਆਗੂ ਬਿੱਕਰ ਸਿੰਘ ਸਿਬੀਆ, ਜ਼ਿਲ੍ਹਾ ਸਬ ਕਮੇਟੀ ਜੰਗਲਾਤ ਦੇ ਪ੍ਰਧਾਨ ਨਾਜਰ ਸਿੰਘ ਈਸੜਾ, ਜ:ਸਕੱਤਰ ਗਮਧੂਰ ਸਿੰਘ, ਵਿਯੇ ਕੁਮਾਰ ਮੱਟੂ (ਹੈਲਥ) ਬਲਦੇਵ ਹਥਨ (ਜਲ ਸਪਲਾਈ) ਦਲਵਾਰਾ ਸਿੰਘ, ਅਮਰੀਕ ਸਿੰਘ (ਬਾਗਵਾਨੀ) ਗੁਰਤੇਜ ਸਰਮਾ, ਇੰਦਰ ਸਰਮਾ (ਨਹਿਰੀ) ਦਰਬਾਰਾ ਸਿੰਘ (ਪਨਸਪ) ਨੇਤਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਦਰਜ਼ਾਚਾਰ ਮੁਲਾਜ਼ਮਾਂ ਨੂੰ ਡੀ.ਏ.ਦੀਆਂ ਕਿਸਤਾਂ ਅਤੇ ਬਕਾਇਆ ਨਾ ਦੇ ਕੇ ਅਤੇ ਉਲਟਾ 200/ਰੁਪਏ ਮਹੀਨਾ ਵਿਕਾਸ ਟੈਕਸ ਦੇ ਨਾਂ ਤੇ ਜੰਜੀਆ ਟੈਕਸ ਦੀ ਵਸੂਲੀ ਜਾਰੀ ਰੱਖ ਕੇ ਜ਼ਬਰਦਸਤ ਧੱਕਾ ਕਰ ਰਹੀ ਹੈ।

ਕੇਂਦਰੀ ਤਨਖਾਹ ਸਕੇਲ ਜਬਰੀ ਲਾਗੂ ਕਰ ਦਿੱਤਾ ਹੈ,ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਮੁਲਾਜ਼ਮ ਵੈਲਫੇਅਰ ਐਕਟ-2016 ਅਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਕੀਤੇ ਫ਼ੈਂਸਲੇ ਬਰਾਬਰ ਕੰਮ ਬਰਾਬਰ ਉਜਰਤ ਲਾਗੂ ਨਾ ਕਰਨ ਕਰਕੇ ਪੰਜਾਬ ਸਰਕਾਰ ਪ੍ਰਤੀ ਬੇ-ਭਰੋਸਗੀ ਪੈਦਾ ਹੋ ਗਈ। ਤਿਉਹਾਰੀ ਕਰਜ਼ਾ ਵੀ ਹਰਿਆਣਾ ਸਰਕਾਰ(12000) ਤੋਂ ਘੱਟ ਸਿਰਫ 7000/ ਦੇ ਕੇ ਮਖੋਲ ਕੀਤਾ ਗਿਆ ਹੈ। ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਅਤੇ ਮੇਲਾ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਜੰਗਲਾਤ, ਪਨਸਪ, ਸਿਹਤ ਅਤੇ ਪਨਗ੍ਰੇਨ 'ਚ ਦਿਹਾੜੀਦਾਰਾਂ, ਸਫਾਈ ਸੇਵਕਾਂ ਅਤੇ ਆਊਟ ਸੋਰਸ, ਠੇਕਾ ਮੁਲਾਜ਼ਮਾਂ ਨੂੰ 2-3-4 ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ। ਖਜਾਨਾਂ ਮੰਤਰੀ ਮਨਪ੍ਰੀਤ ਬਾਦਲ ਦੀਆਂ ਮਾੜੀਆਂ ਨੀਤੀਆਂ ਕਾਰਨ ਗਰੀਬ (ਛੋਟੇ) ਕਰਮਚਾਰੀ ਇਸ ਵਾਰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਣਗੇ।

ਵਿੱਤ ਮੰਤਰੀ ਨੂੰ ਦਿਹਾੜੀਦਾਰਾਂ ਦੀਆਂ ਉਜਰਤਾਂ 'ਚ ਵਾਧਾ ਖਜ਼ਾਨੇ 'ਤੇ ਭਾਰੀ ਬੋਝ ਲੱਗ ਰਿਹਾ ਹੈ ਅਪਣੀਆਂ ਤਨਖਾਹਾਂ ਸਮੇਤ 7-7 ਪੈਨਸ਼ਨਾਂ ਰੱਤੀ ਬੋਝ ਨਹੀਂ ਲੱਗ ਰਹੀਆਂ। ਸਾਥੀ ਰਾਣਵਾਂ ਅਤੇ ਪੁੰਨਾਂਵਾਲ ਨੇ ਕਿਹਾ ਹੈ ਕਿ ਖਜ਼ਾਨਾਂ ਮੰਤਰੀ ਦੀਆਂ ਮੁਲਾਜ਼ਮ-ਮਜ਼ਦੂਰ ਵਿਰੋਧੀ ਨੀਤੀਆਂ 2022 ਦੀਆਂ ਚੋਣਾਂ 'ਚ ਕਾਂਗਰਸ ਦਾ ਸਫਾਇਆ ਕਰਨ 'ਚ ਵਿਸ਼ੇਸ ਰੋਲ ਅਦਾ ਕਰਨਗੀਆਂ। ਆਗੂਆਂ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਦੀ ਮਜ਼ਦੂਰ-ਕਿਸਾਨ ਮਾਰੂ ਨੀਤੀਆਂ ਵਿਰੁੱਧ ਦੇਸ਼ ਦੀਆਂ ਟਰੇਡ ਯੂਨੀਅਨਾਂ ਵੱਲੋਂ 26 ਨਵੰਬਰ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ 'ਚ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।


Aarti dhillon

Content Editor

Related News